ਐਸ.ਏ.ਐਸ ਨਗਰ 16 ਜੁਲਾਈ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਐਸ.ਏ.ਐਸ ਨਗਰ ਵੱਲੋਂ ਵਿਸ਼ਵ ਯੁਵਾ ਹੁਨਰ ਦਿਵਸ ਮਨਾਇਆ ਗਿਆ । ਵਿਸ਼ਵ ਯੁਵਾ ਹੁਨਰ ਦਿਵਸ ਹਰ ਸਾਲ 15 ਜੁਲਾਈ ਨੂੰ ਮਨਾਇਆ ਜਾਦਾ ਹੈ । ਇਸ ਦੌਰਾਨ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਵੱਖ-ਵੱਖ ਗਤੀਵਿਧੀਆ ਕੀਤੀਆ ਗਈਆ ।
ਵਧੇਰੇ ਜਾਣਕਾਰੀ ਦਿੰਦੇ ਹੋਏ ਬਲਾਕ ਮਿਸ਼ਨ ਮੈਨੇਜਰ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਪ੍ਰੋਗਰਾਮ ਮੇਨੈਜਮੈਜ਼ਟ ਯੂਨਿਟ ਨੇ ਬੀਤੇ ਕੱਲ੍ਹ ਸਿਖਿਆਰਥੀਆ ਨਾਲ ਰਲ ਕੇ ਸਹੀਦ ਉਦਮ ਸਿੰਘ ਕਾਲਜ ਟਗੋਗੀ ਤੋਂ ਰੈਲੀ ਕੀਤੀ ਜਿਸ ਦੀ ਸੁਰੂਆਤ ਉਪ ਮੁੱਖ ਕਾਰਜਕਾਰੀ ਅਫਸਰ, ਜ਼ਿਲ੍ਹਾ ਪ੍ਰੀਸ਼ਦ, ਐਸ.ਏ.ਐਸ ਨਗਰ ਸ੍ਰੀ ਰਣਜੀਤ ਸਿੰਘ ਗਿੱਲ ਵੱਲੋਂ ਕੀਤੀ ਗਈ । ਉਨ੍ਹਾਂ ਦੱਸਿਆ ਇਹ ਰੈਲੀ ਪਿੰਡ ਟੰਗੋਰੀ ਅਤੇ ਮੋਟੇ ਮਾਜਰਾਂ ਵਿਖੇ ਕੀਤੀ ਗਈ ਤਾ ਜੋ ਵੱਧ-ਵੱਧ ਤੋ ਨੌਜਵਾਨਾਂ ਨੂੰ ਹੁਨਰ ਦੀ ਟਰੇਨਿੰਗ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਇਸ ਰੈਲੀ ਵਿਚ ਕੋਨੀਜੋਰ, ਰੁਧਰਾਂ ਅਤੇ ਗਰੀਬ ਨਿਵਾਬ ਹੋਟਲ ਆਦਿ ਟਰੇਨਿੰਗ ਪਾਰਟਨਰਾਂ ਦੇ ਸਿਖਆਰਥੀਆਂ ਨੇ ਰੈਲੀ ਵਿਚ ਭਾਗ ਲਿਆ । ਉਨ੍ਹਾਂ ਕਿਹਾ ਕਿ ਇਸ ਦੌਰਾਨ ਮਨਟੋਰ ਸਕਿਲ ਇੰਡੀਆਂ ਮੋਹਾਲੀ ਅਤੇ ਏ ਜੀ ਸੀ ਐਲ ਟੈਕਨੋਲੋਜੀ ਜੀਕਰਪੁਰ ਵਿਖੇ ਪਲੇਸਮੈਜ਼ਟ ਕੈਪ ਵੀ ਲਗਾਇਆਂ ਗਿਆ ਜਿਸ ਵਿਚ ਤਰਕਰੀਬਨ 300 ਸਿਖਿਆਰਥੀਆਂ ਵੱਲੋ ਨੋਕਰੀ ਲਈ ਇੰਟਰਵਿਉ ਦਿੱਤੇ ਗਏ।
ਇਸ ਮੌਕੇ ਮਾਨਸੀ ਭਾਂਬਰੀ ਪਲੈਸਮੈਟ ਮੇਨੈਜਰ ਵੱਲੋ ਦੱਸਿਆ ਗਿਆ ਕਿ ਇਹਨਾ ਕੈਪਾਂ ਵਿਚ ਫਿਉਸਨ, ਕੁਐਸ, ਥੋਮਸਨ, ਐਲ.ਆਈ.ਸੀ, ਸ੍ਰੀ ਬਾਲਾ ਜੀ ਪ੍ਰਾਈਵੇਟ ਲਿਮਟਿਡ ਕੰਪਨੀਆਂ ਵੱਲੋ ਭਾਗ ਲਿਆ ਗਿਆ ।


0 comments:
Post a Comment