.

  • This is default featured slide 1 title

    Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

  • This is default featured slide 2 title

    Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

  • This is default featured slide 3 title

    Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

  • This is default featured slide 4 title

    Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

  • This is default featured slide 5 title

    Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Wednesday, August 3, 2022

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਬੀ.ਪੀ.ਓ ਨੌਕਰੀਆਂ ਲਈ ਦਿੱਤੀ ਜਾ ਰਹੀ ਹੈ ਮੁਫਤ ਟ੍ਰੇਨਿੰਗ

ਐਸ.ਏ.ਐਸ ਨਗਰ 3 ਅਗਸਤ

    ਮਿਸ਼ਨ ਸੁਨਹਿਰੀ ਦੀ ਸ਼ੁਰੂਆਤ ਤਹਿਤ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵਿਖੇ ਬੀ.ਪੀ.ਓ ਜਾਬ ਲਈ ਮੁਫਤ ਟ੍ਰੇਨਿੰਗ ਪਹਿਲੀ ਅਗਸਤ ਤੋਂ ਸ਼ੁਰੂ ਕੀਤੀ ਗਈ ਜਿਸਦਾ ਅੱਜ ਤੀਸਰਾ ਦਿਨ ਹੈ। ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਇਸ ਬੈਚ ਵਿੱਚ ਅੱਜ 36 ਪ੍ਰਾਰਥੀਆਂ ਨੇ ਭਾਗ ਲਿਆ। 

    ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ 10 ਦਿਨਾਂ ਤੱਕ ਰੋਜਾਨਾ ਚੱਲੇਗੀ। ਇਨ੍ਹਾਂ ਟ੍ਰੇਨਿੰਗ ਬੈਚ ਦਾ ਸਮਾਂ ਸਵੇਰੇ 10 ਵਜੇ ਤੋਂ 1 ਵਜੇ ਤੱਕ ਅਤੇ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਟ੍ਰੇਨਿੰਗ ਪ੍ਰਾਪਤ ਕਰਨ ਉਪੰਰਤ ਇਨ੍ਹਾਂ ਪ੍ਰਾਰਥੀਆਂ ਦੀ ਪਲੇਸਮੈਂਟ ਐਸ.ਏ.ਐਸ ਨਗਰ, ਚੰਡੀਗੜ੍ਹ ਵਿਖੇ ਕਰਵਾਈ ਜਾਵੇਗੀ। ਉਨ੍ਹਾ ਕਿਹਾ ਕਿ ਜੋ ਪ੍ਰਾਰਥੀ ਟ੍ਰੇਨਿੰਗ ਲੈਣ ਦੇ ਚਾਹਵਾਨ ਹਨ, ਉਹ ਆਪਣਾ ਨਾਮ ਸਵੇਰੇ 9.30 ਵਜੇਂ ਤੋਂ ਪਹਿਲਾਂ-2 ਡੀ.ਬੀ.ਈ.ਈ ਵਿਖੇ ਰਜਿਸਟਰ ਕਰਵਾਉਣ। ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ ਹੈਲਪਲਾਇਨ 7814259210 ਤੇ ਸੰਪਰਕ ਕੀਤਾ ਜਾ ਸਕਦਾ ਹੈ।

Share:

Tuesday, August 2, 2022

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਬੀ.ਪੀ.ਓ ਨੌਕਰੀਆਂ ਲਈ ਦਿੱਤੀ ਜਾ ਰਹੀ ਹੈ ਵਿਸ਼ੇਸ਼ ਟ੍ਰੇਨਿੰਗ

 ਐਸ.ਏ.ਐਸ ਨਗਰ 2 ਅਗਸਤ

    ਮਿਸ਼ਨ ਸੁਨਹਿਰੀ ਦੀ ਸ਼ੁਰੂਆਤ ਤਹਿਤ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵਿਖੇ ਬੀ.ਪੀ.ਓ ਨੌਕਰੀਆਂ ਲਈ ਮੁਫਤ ਟ੍ਰੇਨਿੰਗ ਪਹਿਲੀ ਅਗਸਤ ਤੋਂ ਸ਼ੁਰੂ ਕੀਤੀ ਗਈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਇਸ ਪਹਿਲੇ ਬੈਚ ਵਿੱਚ 30 ਪ੍ਰਾਰਥੀਆਂ ਨੇ ਭਾਗ ਲਿਆ।

     ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ 10 ਦਿਨਾਂ ਤੱਕ ਰੋਜਾਨਾ ਚੱਲੇਗੀ। ਇਨ੍ਹਾਂ ਟ੍ਰੇਨਿੰਗ ਬੈਚ ਦਾ ਸਮਾਂ ਸਵੇਰੇ 10 ਵਜੇ ਤੋਂ 1 ਵਜੇ ਤੱਕ ਅਤੇ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਟ੍ਰੇਨਿੰਗ ਪ੍ਰਾਪਤ ਕਰਨ ਉਪੰਰਤ ਇਨ੍ਹਾਂ ਪ੍ਰਾਰਥੀਆਂ ਦੀ ਪਲੇਸਮੈਂਟ ਐਸ.ਏ.ਐਸ ਨਗਰ, ਚੰਡੀਗੜ੍ਹ ਵਿਖੇ ਕਰਵਾਈ ਜਾਵੇਗੀ। ਉਨ੍ਹਾ ਕਿਹਾ ਕਿ ਜੋ ਪ੍ਰਾਰਥੀ ਟ੍ਰੇਨਿੰਗ ਲੈਣ ਦੇ ਚਾਹਵਾਨ ਹਨ, ਉਹ ਆਪਣਾ ਨਾਮ ਸਵੇਰੇ 9.30 ਵਜੇਂ ਤੋਂ ਪਹਿਲਾਂ-2 ਡੀ.ਬੀ.ਈ.ਈ ਵਿਖੇ ਰਜਿਸਟਰ ਕਰਵਾਉਣ। ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ ਹੈਲਪਲਾਇਨ 7814259210 ਤੇ ਸੰਪਰਕ ਕੀਤਾ ਜਾ ਸਕਦਾ ਹੈ।

Share:

Saturday, July 23, 2022

CM ਵੱਲੋਂ ਮੁਹਾਲੀ ਵਿੱਚ ਨਵੇਂ ਬਣ ਰਹੇ ਆਮ ਆਦਮੀ ਕਲੀਨਿਕ ਦਾ ਅਚਨਚੇਤ ਜਾਇਜ਼ਾ

ਮੁੱਖ ਮੰਤਰੀ ਵੱਲੋਂ ਮੁਹਾਲੀ ਵਿੱਚ ਨਵੇਂ ਬਣ ਰਹੇ ਆਮ ਆਦਮੀ ਕਲੀਨਿਕ ਦਾ ਅਚਨਚੇਤ ਜਾਇਜ਼ਾ

ਪੰਜਾਬ ਦੇ ਸਿਹਤ ਸੰਭਾਲ ਢਾਂਚੇ ਵਿੱਚ ਇਨ੍ਹਾਂ ਕਲੀਨਿਕਾਂ ਰਾਹੀਂ ਮਿਸਾਲੀ ਸੁਧਾਰ ਹੋਣ ਦੀ ਉਮੀਦ ਜਤਾਈ

ਇਨ੍ਹਾਂ ਕਲੀਨਿਕਾਂ ਰਾਹੀਂ ਮੁਫ਼ਤ ਦਵਾਈਆਂ ਤੇ 100 ਤੋਂ ਵੱਧ ਕਲੀਨਿਕਲ ਟੈਸਟਾਂ ਵਰਗੀਆਂ ਸਿਹਤ ਸੰਭਾਲ ਸੇਵਾਵਾਂ ਮੁਫ਼ਤ ਮਿਲਣਗੀਆਂ

ਐਸ.ਏ.ਐਸ. ਨਗਰ (ਮੁਹਾਲੀ), 23 ਜੁਲਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਇੱਥੇ ਫ਼ੇਜ਼-5 ਵਿੱਚ ਨਵੇਂ ਬਣ ਰਹੇ ਆਮ ਆਦਮੀ ਕਲੀਨਿਕ ਦੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਅਚਨਚੇਤ ਦੌਰਾ ਕੀਤਾ।

ਇਸ ਦੌਰਾਨ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇਸ ਕਲੀਨਿਕ ਦੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ। ਇਨ੍ਹਾਂ ਕਾਰਜਾਂ ਉਤੇ ਤਸੱਲੀ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਕੰਮ ਤੈਅ ਸਮਾਂ ਹੱਦ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।

ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਅਜਿਹੇ 75 ਆਮ ਆਦਮੀ ਕਲੀਨਿਕ ਬਣ ਰਹੇ ਹਨ, ਜੋ 15 ਅਗਸਤ ਨੂੰ 75ਵੇਂ ਸੁਤੰਤਰਤਾ ਦਿਵਸ ਮੌਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਇਹ ਕਲੀਨਿਕ ਸੂਬੇ ਭਰ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਫ਼ਤ ਵਿੱਚ ਮੁਹੱਈਆ ਕਰਨਗੇ। ਉਨ੍ਹਾਂ ਕਿਹਾ ਕਿ ਹਰੇਕ ਆਮ ਆਦਮੀ ਕਲੀਨਿਕ ਵਿੱਚ ਮਰੀਜ਼ਾਂ ਦੇ ਇਲਾਜ ਤੇ ਬਿਮਾਰੀਆਂ ਦਾ ਪਤਾ ਲਾਉਣ ਲਈ ਐਮ.ਬੀ.ਬੀ.ਐਸ. ਡਾਕਟਰ, ਫਾਰਮਾਸਿਸਟ, ਨਰਸ ਤੇ ਹੋਰਾਂ ਸਣੇ ਸਟਾਫ਼ ਦੇ 4-5 ਵਿਅਕਤੀ ਹੋਣਗੇ। ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਤਕਰੀਬਨ 100 ਕਲੀਨਿਕਲ ਟੈਸਟਾਂ ਨਾਲ 41 ਪੈਕੇਜ਼ ਲੋਕਾਂ ਨੂੰ ਮੁਫ਼ਤ ਦਿੱਤੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿੱਚ ਇਨ੍ਹਾਂ ਕਲੀਨਿਕਾਂ ਦੇ ਸਥਾਪਤ ਹੋਣ ਨਾਲ ਉਨ੍ਹਾਂ ਦੀ ਸਰਕਾਰ ਆਪਣਾ ਇਕ ਹੋਰ ਵੱਡਾ ਚੋਣ ਵਾਅਦਾ ਪੂਰਾ ਕਰੇਗੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਨ੍ਹਾਂ ਕਲੀਨਿਕਾਂ ਨਾਲ ਪੰਜਾਬ ਵਿੱਚ ਸਿਹਤ ਸੰਭਾਲ ਢਾਂਚੇ ਵਿੱਚ ਮਿਸਾਲੀ ਸੁਧਾਰ ਹੋਣਗੇ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਕਲੀਨਿਕਾਂ ਵਿੱਚ 90 ਫੀਸਦੀ ਮਰੀਜ਼ਾਂ ਦਾ ਇਲਾਜ ਹੋਵੇਗਾ, ਜਿਸ ਨਾਲ ਹਸਪਤਾਲਾਂ ਤੋਂ ਬੋਝ ਘਟੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰ ਕੇ ਇਹ ਕ੍ਰਾਂਤੀਕਾਰੀ ਕਦਮ ਸੂਬੇ ਵਿੱਚ ਸਿਹਤ ਸੰਭਾਲ ਢਾਂਚੇ ਨੂੰ ਪੂਰੀ ਤਰ੍ਹਾਂ ਸੁਧਾਰ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੇ 75 ਆਮ ਆਦਮੀ ਕਲੀਨਿਕ ਇਕੋ ਤਰਜ਼ ਉਤੇ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਡਾਕਟਰ ਦਾ ਕਮਰਾ, ਰਿਸੈਪਸ਼ਨ-ਕਮ-ਵੇਟਿੰਗ ਏਰੀਆ, ਫਾਰਮੇਸੀ ਦੇ ਨਾਲ-ਨਾਲ ਸਟਾਫ਼ ਤੇ ਮਰੀਜ਼ਾਂ ਲਈ ਵੱਖਰੇ ਪਖਾਨਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਹੋਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਮਰੀਜ਼ਾਂ ਲਈ ਆਨਲਾਈਨ ਅਪਾਇੰਟਮੈਂਟ ਦੀ ਸਹੂਲਤ ਵੀ ਮੁਹੱਈਆ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਦਵਾਈਆਂ ਤੇ ਬਿਮਾਰੀਆਂ ਦੇ ਟੈਸਟਾਂ ਦੀ ਸਹੂਲਤ ਮੁਫ਼ਤ ਵਿੱਚ ਮੁਹੱਈਆ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ਼ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਹੀ ਅੱਗੇ ਹਸਪਤਾਲਾਂ ਵਿੱਚ ਭੇਜਿਆ ਜਾਵੇਗਾ। ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਇਸ ਲਈ ਡਾਕਟਰਾਂ/ਪੈਰਾ ਮੈਡੀਕਲ ਸਟਾਫ਼ ਦੀਆਂ ਸੇਵਾਵਾਂ ਲੈਣ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ ਅਤੇ ਹੁਣ ਤੱਕ ਤਕਰੀਬਨ 2140 ਡਾਕਟਰਾਂ ਨੇ ਇਨ੍ਹਾਂ ਆਸਾਮੀਆਂ ਲਈ ਬਿਨੈ ਕੀਤਾ ਹੈ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਸਿਹਤ ਤੇ ਸਿੱਖਿਆ ਖੇਤਰ ਸੂਬਾ ਸਰਕਾਰ ਦੀ ਮੁੱਖ ਤਰਜੀਹ ਹਨ। ਉਨ੍ਹਾਂ ਦੱਸਿਆ ਕਿ ਸੂਬੇ ਭਰ ਦੇ ਸਰਕਾਰੀ ਸਿਵਲ ਹਸਪਤਾਲਾਂ ਵਿੱਚ ਵੀ ਆਗਾਮੀ ਦਿਨਾਂ ਵਿੱਚ ਸੁਧਾਰ ਕੀਤਾ ਜਾਵੇਗਾ ਤਾਂ ਜੋ ਉਹ ਲੋਕਾਂ ਨੂੰ ਮਿਆਰੀ ਸਹੂਲਤਾਂ ਮੁਹੱਈਆ ਹੋਣ। ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਆਗਾਮੀ ਪੰਜ ਸਾਲਾਂ ਵਿੱਚ ਸੂਬੇ ਵਿੱਚ 16 ਨਵੇਂ ਮੈਡੀਕਲ ਕਾਲਜ ਵੀ ਸਥਾਪਤ ਕੀਤੇ ਜਾਣਗੇ।

ਇਸ ਸਮੇਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਕੁਲਵੰਤ ਸਿੰਘ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਪੀ.ਡਬਲਯੂ.ਡੀ. ਅਨੁਰਾਗ ਵਰਮਾ, ਸਿਹਤ ਸਕੱਤਰ ਅਜੋਏ ਕੁਮਾਰ ਸ਼ਰਮਾ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਅਤੇ ਹੋਰ ਹਾਜ਼ਰ ਸਨ।

Share:

CM ਪੰਜਾਬ ਵੱਲੋਂ ਆਮ ਆਦਮੀ ਕਲੀਨਿਕ ਦਾ ਦੌਰਾ

 ਐਸ.ਏ.ਐਸ ਨਗਰ 23 ਜੁਲਾਈ

ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ । ਇਸੇ ਲੜ੍ਹੀ ਤਹਿਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਅੱਜ ਆਮ ਆਦਮੀ ਕਲੀਨਿਕ ਫੇਜ਼ 5 ਮੋਹਾਲੀ ਦੀ ਚੈਂਕਿੰਗ ਕੀਤੀ ਗਈ ਅਤੇ ਕੀਤੇ ਗਏ ਪ੍ਰਬੰਧਾ ਦਾ ਜਾਇਜਾ ਲਿਆ ਗਿਆ । 




Share:

Thursday, July 21, 2022

ਚੰਗੀ ਸਮੱਰਥਾ ਰੱਖਣ ਵਾਲੇ ਸੀ.ਸੀ.ਟੀ.ਵੀ ਕੈਮਰਿਆ ਰਾਹੀ ਰੱਖੀ ਜਾਵੇਗੀ ਭੈੜੇ ਅਨਸਰਾ ਤੇ ਤਿੱਖੀ ਨਜਰ : ਸੀਨੀਅਰ ਪੁਲਿਸ ਕਪਤਾਨ

ਐਸ.ਏ.ਐਸ. ਨਗਰ 21 ਜੁਲਾਈ

ਪੰਜਾਬ ਸਰਕਾਰ ਦੀ ਭੈੜੇ ਅਨਸਰਾ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੋਹਾਲੀ ਪੁਲਿਸ ਵੱਲੋ ਜਿਲ੍ਹਾ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਅਪਰਾਧਾ ਦੀ ਰੋਕਥਾਮ ਲਈ ਅਤੇ ਭੈੜੇ ਅਨਸਰਾ ਨੂੰ ਨੱਥ ਪਾਉਣ ਲਈ ਚੰਗੀ ਸਮੱਰਥਾ ਰੱਖਣ ਵਾਲੇ ਸੀ.ਸੀ.ਟੀ.ਵੀ ਕੈਮਰੇ ਲਗਵਾਏ ਗਏ ਹਨ ਤਾ ਜੋ ਭੈੜੇ ਅਨਸਰਾ ਤੇ ਤਿੱਖੀ ਨਜਰ ਰੱਖੀ ਜਾ ਸਕੇ ਅਤੇ ਕੋਈ ਵੀ ਘਟਨਾ ਹੋਣ ਤੇ ਇਨ੍ਹਾ ਦੀ ਸਹਾਇਤਾ ਹਾਸਲ ਕੀਤੀ ਜਾ ਸਕੇ। 



   ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ.(ਸਾਈਬਰ ਕ੍ਰਾਈਮ ਅਤੇ ਫੈਨਾਸ਼ੀਅਲ ਕ੍ਰਾਈਮ) ਸ੍ਰੀ ਸੁਖਨਾਜ ਸਿੰਘ ਨੇ ਜ਼ਿਲ੍ਹੇ ਵਿੱਚ ਲਗਾਏ ਗਏ ਵੱਖ ਵੱਖ ਕੈਮਰਿਆ ਸਬੰਧੀ ਦੱਸਿਆ ਕਿਹਾ ਕਿ  ਏਅਰਪੋਰਟ ਰੋਡ ਉੱਤੇ ਕੁੱਲ 11 ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਕਵਰ ਕੀਤਾ ਗਿਆ ਹੈ। ਜਿਨ੍ਹਾ ਵਿੱਚ 03 ਕੈਮਰੇ ਏ.ਐਨ.ਪੀ.ਆਰ (Automatic Number Plate Recognition) ਅਤੇ 08 ਹਾਈ ਰੈਸੂਲੇਸ਼ਨ ਕੈਮਰੇ ਹਨ। ਇਹ ਕੈਮਰੇ ਵਰਲਡ ਟਰੇਡ ਸੈਂਟਰ ਦੇ ਸਹਿਯੋਗ ਨਾਲ ਲਗਾਏ ਗਏ ਹਨ।

  ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਗੁਰੂਦੁਆਰਾ ਸਿੰਘ ਸ਼ਹੀਦਾ ਸਾਹਿਬ ਦੇ ਨੇੜੇ ਮੇਨ ਚੌਂਕ ਵਿੱਚ ਕੁੱਲ਼ 11 ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ। ਜਿਨ੍ਹਾ ਵਿੱਚ 03 ਕੈਮਰੇ ਏ.ਅੇਨ.ਪੀ.ਆਰ (Automatic Number Plate Recognition) ਅਤੇ 08 ਹਾਈ ਰੈਸੂਲੇਸ਼ਨ ਕੈਮਰੇ ਹਨ। ਇਹ ਕੈਮਰੇ ਹੋਮਲੈਂਡ ਸੋਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਹਨ।

ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਕਿਹਾ ਕਿ ਇਸ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਭਵਿੱਖ ਵਿੱਚ ਮੋਹਾਲੀ ਸ਼ਹਿਰ ਦੇ ਹੋਰ ਮੇਨ ਚੌਕਾਂ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਵੀ ਹਾਈ ਰੈਸੂਲੇਸ਼ਨ ਦੇ ਸੀ.ਸੀ.ਟੀ.ਵੀ ਕੈਮਰੇ ਲਗਵਾਏ ਜਾਣਗੇ।

Share:

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਨੇ ਹੈਂਡ ਇਨ ਹੈਂਡ, ਇੰਡੀਆ ਐਨ.ਜੀ.ਓ ਨਾਲ ਸਮਝੋਤਾ ਸਹੀਬੰਦ ਕੀਤਾ

ਐਸ.ਏ.ਐਸ ਨਗਰ 21 ਜੁਲਾਈ,

ਡਿਪਟੀ ਕਮਿਸਨਰ, ਸ੍ਰੀ ਅਮਿਤ ਤਲਵਾੜ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਰਦੀਪ ਸਿੰਘ ਗੁਜਰਾਲ ਨੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਤਰਫੋ ਹੈਂਡ ਇਨ ਹੈਂਡ, ਇੰਡੀਆ ਐਨ.ਜੀ.ਓ ਨਾਲ ਪ੍ਰਾਰਥੀਆਂ ਨੂੰ ਸਕਿੱਲ ਟ੍ਰੇਨਿੰਗ ਦੇਣ ਲਈ ਐਮ.ਓ.ਯੂ ਸਾਈਨ ਕੀਤਾ ਗਿਆ।

          ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਮੀਨਾਕਸੀ ਗੋਇਲ, ਡਿਪਟੀ ਡਾਇਰੈਕਟਰ, ਡੀ.ਬੀ.ਈ.ਈ, ਐਸ.ਏ.ਐਸ ਨਗਰ ਨੇ ਦੱਸਿਆ ਕਿ ਇਹ ਐਮ.ਓ.ਯੂ ਦੀ ਮਿਆਦ ਇੱਕ ਸਾਲ ਦੀ ਹੋਵੇਗੀ। ਐਮ.ਓ.ਯੂ ਦੀਆਂ ਸਰਤਾਂ ਬਾਰੇ ਦੱਸਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਹੈਂਡ ਇਨ ਹੈਂਡ, ਇੰਡੀਆ ਵੱਲੋਂ ਘੱਟੋ ਘੱਟ 1000 ਉਮੀਦਵਾਰਾ ਨੂੰ ਜੋ ਕਿ ਡੀ.ਬੀ.ਈ.ਈ, ਐਸ.ਏ.ਐਸ ਨਗਰ ਕੋਲ ਆਨਲਾਈਨ ਅਤੇ ਆਫਲਾਈਨ ਰਜਿਸਟਰਡ ਹੋਣਗੇ, ਉਹਨਾਂ ਨੂੰ ਮੁਫਤ ਬੇਸਿਕ ਕੰਪਿਊਟਰ ਐਜੂਕੇਸਨ, ਰਿਟੇਲਜ਼ ਸੇਲਜ਼ ਅਤੇ ਡਿਜੀਟਲ ਮਾਰਕਟਿੰਗ ਦੀ ਟ੍ਰੇਨਿੰਗ ਕਰਵਾਏਗੀ। ਇਸ ਦੇ ਨਾਲ ਹੀ ਹੈਂਡ ਇਨ ਹੈਂਡ, ਇੰਡੀਆ ਡੀ.ਬੀ.ਈ.ਈ, ਐਸ.ਏ.ਐਸ ਨਗਰ ਵਿੱਚ ਰਜਿਸਟਰਡ ਨੌਜਵਾਨਾਂ ਵਿੱਚ ਲੋੜੀਂਦੇ ਹੁਨਰਾਂ ਨੂੰ ਵਿਕਸਿਤ ਕਰਨ ਲਈ ਮਾਹਰਾਂ ਵੱਲੋਂ ਸੈਮੀਨਾਰ ਅਤੇ ਵੈਬੀਨਾਰ ਆਯੋਜਿਤ ਕਰਵਾਏਗੀ। ਹੈਂਡ ਇਨ ਹੈਂਡ, ਇੰਡੀਆ ਵੱਲੋਂ ਐਸ.ਏ.ਐਸ ਨਗਰ ਜਿਲ੍ਹੇ ਦੇ ਨੌਜਵਾਨਾਂ ਵਿੰਚ ਇੰਟਰਵਿਊ ਦੇ ਹੁਨਰ ਜਿਵੇਂ ਕਿ ਸਾਫਟ ਸਕਿੱਲ ਵਿਕਸਿਤ ਕਰਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

Share:

Saturday, July 16, 2022

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਵਿਸ਼ਵ ਯੁਵਾ ਹੁਨਰ ਦਿਵਸ ਮਨਾਇਆ ਗਿਆ

ਐਸ.ਏ.ਐਸ ਨਗਰ 16 ਜੁਲਾਈ 

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਐਸ.ਏ.ਐਸ ਨਗਰ ਵੱਲੋਂ ਵਿਸ਼ਵ ਯੁਵਾ ਹੁਨਰ ਦਿਵਸ ਮਨਾਇਆ ਗਿਆ ।  ਵਿਸ਼ਵ ਯੁਵਾ ਹੁਨਰ ਦਿਵਸ ਹਰ ਸਾਲ 15 ਜੁਲਾਈ ਨੂੰ ਮਨਾਇਆ ਜਾਦਾ ਹੈ । ਇਸ ਦੌਰਾਨ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਵੱਖ-ਵੱਖ ਗਤੀਵਿਧੀਆ ਕੀਤੀਆ ਗਈਆ । 

ਵਧੇਰੇ ਜਾਣਕਾਰੀ ਦਿੰਦੇ ਹੋਏ ਬਲਾਕ ਮਿਸ਼ਨ ਮੈਨੇਜਰ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਪ੍ਰੋਗਰਾਮ ਮੇਨੈਜਮੈਜ਼ਟ ਯੂਨਿਟ ਨੇ ਬੀਤੇ ਕੱਲ੍ਹ ਸਿਖਿਆਰਥੀਆ ਨਾਲ ਰਲ ਕੇ ਸਹੀਦ ਉਦਮ ਸਿੰਘ ਕਾਲਜ ਟਗੋਗੀ ਤੋਂ ਰੈਲੀ ਕੀਤੀ ਜਿਸ ਦੀ ਸੁਰੂਆਤ ਉਪ ਮੁੱਖ ਕਾਰਜਕਾਰੀ ਅਫਸਰ, ਜ਼ਿਲ੍ਹਾ ਪ੍ਰੀਸ਼ਦ, ਐਸ.ਏ.ਐਸ ਨਗਰ ਸ੍ਰੀ ਰਣਜੀਤ ਸਿੰਘ ਗਿੱਲ ਵੱਲੋਂ ਕੀਤੀ ਗਈ । ਉਨ੍ਹਾਂ ਦੱਸਿਆ ਇਹ ਰੈਲੀ ਪਿੰਡ ਟੰਗੋਰੀ ਅਤੇ ਮੋਟੇ ਮਾਜਰਾਂ ਵਿਖੇ ਕੀਤੀ ਗਈ ਤਾ ਜੋ ਵੱਧ-ਵੱਧ ਤੋ ਨੌਜਵਾਨਾਂ ਨੂੰ ਹੁਨਰ ਦੀ ਟਰੇਨਿੰਗ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

 ਉਨ੍ਹਾਂ ਦੱਸਿਆ ਇਸ ਰੈਲੀ ਵਿਚ ਕੋਨੀਜੋਰ, ਰੁਧਰਾਂ ਅਤੇ ਗਰੀਬ ਨਿਵਾਬ ਹੋਟਲ ਆਦਿ ਟਰੇਨਿੰਗ ਪਾਰਟਨਰਾਂ ਦੇ ਸਿਖਆਰਥੀਆਂ ਨੇ ਰੈਲੀ ਵਿਚ ਭਾਗ ਲਿਆ । ਉਨ੍ਹਾਂ ਕਿਹਾ ਕਿ ਇਸ ਦੌਰਾਨ ਮਨਟੋਰ ਸਕਿਲ ਇੰਡੀਆਂ ਮੋਹਾਲੀ ਅਤੇ ਏ ਜੀ ਸੀ ਐਲ ਟੈਕਨੋਲੋਜੀ ਜੀਕਰਪੁਰ ਵਿਖੇ ਪਲੇਸਮੈਜ਼ਟ ਕੈਪ ਵੀ ਲਗਾਇਆਂ ਗਿਆ ਜਿਸ ਵਿਚ ਤਰਕਰੀਬਨ 300 ਸਿਖਿਆਰਥੀਆਂ ਵੱਲੋ ਨੋਕਰੀ ਲਈ ਇੰਟਰਵਿਉ ਦਿੱਤੇ ਗਏ। 

ਇਸ ਮੌਕੇ ਮਾਨਸੀ ਭਾਂਬਰੀ ਪਲੈਸਮੈਟ ਮੇਨੈਜਰ ਵੱਲੋ ਦੱਸਿਆ ਗਿਆ ਕਿ ਇਹਨਾ ਕੈਪਾਂ ਵਿਚ ਫਿਉਸਨ, ਕੁਐਸ, ਥੋਮਸਨ, ਐਲ.ਆਈ.ਸੀ, ਸ੍ਰੀ ਬਾਲਾ ਜੀ  ਪ੍ਰਾਈਵੇਟ ਲਿਮਟਿਡ ਕੰਪਨੀਆਂ ਵੱਲੋ ਭਾਗ ਲਿਆ ਗਿਆ ।

Share:

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ ਦਾ ਕੀਤਾ ਗਿਆ ਆਯੋਜਨ

ਐਸ.ਏ.ਐਸ ਨਗਰ 16 ਜੁਲਾਈ 

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਐਸ.ਏ.ਐਸ ਨਗਰ ਵੱਲੋਂ ਸਹੀਦ ਭਗਤ ਸਿੰਘ ਕਾਲਜ, ਕੁਰਾਲੀ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ । ਪਲੇਸਮੈਂਟ ਕੈਂਪ ਦੌਰਾਨ ਕੀਆ ਮੋਟਰਜ ਅਤੇ ਏਰੀਅਲ ਟੈਲੀਕਾਮ ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਗਈ। ਕੈਂਪ ਦੌਰਾਨ 47 ਪ੍ਰਾਰਥੀਆਂ ਦੀ ਸਿਲੈਕਸ਼ਨ ਕੀਤੀ ਗਈ ।

ਜਾਣਕਾਰੀ ਦਿੰਦੇ ਹੋਏ ਡੀ.ਬੀ.ਈ.ਈ ਦੇ ਡਿ.ਸੀ.ਈ.ਓ ਸ੍ਰੀ ਮੰਜੇਸ਼ ਸ਼ਰਮਾਂ ਨੇ ਦੱਸਿਆ ਕਿ ਇਸ ਦੌਰਾਨ ਕੈਂਪ ਵਿੱਚ ਆਏ ਪ੍ਰਾਰਥੀਆਂ ਦੀ ਡੀ.ਬੀ.ਈ.ਈ, ਦੇ ਅਧਿਕਾਰੀਆਂ ਵੱਲੋਂ ਕਰੀਅਰ ਕਾਂਊਸਲਿੰਗ ਕੀਤੀ ਗਈ ਅਤੇ ਪ੍ਰਾਰਥੀਆਂ ਨੂੰ ਡੀ.ਬੀ.ਈ.ਈ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਦੱਸਦਿਆਂ ਵੱਧ ਤੋਂ ਵੱਧ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਗਿਆ ।

Share:

Friday, July 15, 2022

ਸਮੁੱਚੇ ਰਾਜ ਵਿੱਚ ਫ਼ਲਦਾਰ ਬੂਟੇ ਲਗਾਉਣ ਦੀ ਮੁਹਿੰਮ ਦੀ ਹੋਈ ਸ਼ਰੂਆਤ

ਪੰਜਾਬ ਦੇ 12000 ਸਕੂਲਾਂ ਵਿੱਚ ਲਗਾਏ ਗਏ ਫ਼ਲਦਾਰ ਬੂਟੇ

ਐਸ ਏ ਐਸ ਨਗਰ/ਚੰਡੀਗੜ੍ਹ, 15 ਜੁਲਾਈ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਹਰ ਇਕ  ਬੱਚੇ ਤੱਕ ਫਲ ਪਹੂੰਚਾੳਣ ਅਤੇ ਵਾਤਾਵਰਨ ਨੂੰ ਪ੍ਰਦੂਸਿਤ ਰਹਿਤ ਰੱਖਣ ਲਈ ਪੰਜਾਬ ਵਿੱਚ ਫ਼ਲਦਾਰ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਬਾਗਬਾਨੀ ਮੰਤਰੀ ਸਰਦਾਰ ਫੋ਼ਜਾ ਸਿੰਘ ਸਰਾਰੀ ਵੱਲੋਂ ਅੱਜ ਬਾਗਬਾਨੀ ਵਿਭਾਗ, ਪੰਜਾਬ ਖੇਤੀ ਭਵਨ, ਐਸ.ਏ.ਐਸ.ਨਗਰ ਵਿਖੇ ਅੰਬ ਦਾ ਬੂਟਾ ਲਗਾ ਕੇ ਕੀਤੀ ਗਈ।

ਇਸ ਮੌਕੇ ਕੁਲਵੰਤ ਸਿੰਘ, ਐਮ.ਐਲ.ਏ. ਮੋਹਾਲੀ,  ਸਰਵਜੀਤ ਸਿੰਘ ਆਈ.ਏ.ਐਸ., ਵਧੀਕ ਮੁੱਖ ਸਕੱਤਰ ਬਾਗਬਾਨੀ ਪੰਜਾਬ, ਗਗਨਦੀਪ ਸਿੰਘ ਬਰਾੜ ਆਈ.ਏ.ਐਸ., ਸਕੱਤਰ ਬਾਗਬਾਨੀ ਵੱਲੋਂ ਅਮਰੂਦ ਦਾ ਬੂਟਾ, ਸ਼੍ਰੀਮਤੀ ਸ਼ੈਲਿੰਦਰ ਕੌਰ ਆਈ.ਐਫ.ਐਸ., ਡਾਇਰੈਕਟਰ ਬਾਗਬਾਨੀ ਪੰਜਾਬ ਅਤੇ  ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਂਵਲੇ ਦਾ ਬੂਟੇ ਲਗਾਏ ਗਏ। ਇਸ ਮੁਹਿੰਮ ਤਹਿਤ ਸਮੁੱਚੇ ਪੰਜਾਬ ਵਿੱਚ ਵੱਖ ਵੱਖ ਥਾਵਾਂ ਸਕੂਲਾਂ, ਕਾਲਜਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ 1.25 ਲੱਖ ਫਲਦਾਰ ਬੂਟੇ ਲਗਾਏ ਗਏ ।

      ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਮੰਤਰੀ ਸਰਦਾਰ ਫ਼ੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਹ ਮਨਸ਼ਾ ਹੈ ਕਿ ਪੰਜਾਬ ਦਾ ਹਰ ਬੱਚਾ ਅਤੇ ਹਰ ਵਰਗ ਦਾ ਇਨਸਾਨ ਫਲ ਅਸਾਨੀ ਨਾਲ ਖਾ ਸਕੇ, ਇਸ ਉਦੇਸ਼ ਤਹਿਤ ਹੀ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪੰਜਾਬ ਦੇ ਲਗਭਗ 12000 ਸਕੂਲ ਅਤੇ ਜਨਤਕ ਥਾਵਾਂ ਤੇ ਅੰਬ, ਜਾਮਣ, ਢੇਊ, ਆਂਵਲਾ, ਅਮਰੂਦ, ਪਪੀਤਾ, ਬਿੱਲ ਆਦਿ ਬੂਟੇ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਤਰ੍ਹਾਂ ਨਾਲ ਇੱਕ ਦਿਨ ਵਿੱਚ 1.25 ਲੱਖ ਫਲਦਾਰ ਬੂਟੇ ਲਗਾ ਕੇ ਲਗਭਗ 1000 ਏਕੜ ਵਿੱਚ ਪਲਾਂਟੇਸ਼ਨ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਦੇ ਉਜੱਵਲ ਭਵਿੱਖ ਲਈ ਫਲਦਾਰ ਬੂਟੇ ਲਗਾਉਣੇ ਅਤਿ ਜਰੂਰੀ ਹਨ, ਕਿਉਂਕਿ ਪੰਜਾਬ ਵਿੱਚ ਜਿਆਦਾਤਰ ਇਲਾਕਿਆ ਵਿੱਚ ਪਾਣੀ ਦਾ ਸਤਰ ਬਹੁਤ ਥੱਲੇ ਜਾ ਚੁੱਕਾ ਹੈ। ਫਸਲੀ ਵਿਭਿੰਨਤਾ ਲਈ ਸਭ ਤੋਂ ਵਧੀਆ ਵਿਕਲਪ ਫਲਦਾਰ ਬੂਟੇ ਲਗਾਉਣਾ ਹੈ, ਜਿਸ ਨਾਲ ਨਾ ਕੇਵਲ ਪਾਣੀ ਦੀ ਬਚਤ ਹੋਵੇਗੀ, ਬਲਕਿ ਧਰਤੀ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣ ਦੇ ਨਾਲ-ਨਾਲ ਪ੍ਰਦੂਸ਼ਣ ਵੀ ਘੱਟ ਹੁੰਦਾ ਹੈ। 

      ਬਾਗਬਾਨੀ ਵਿਭਾਗ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਵੇਲੇ ਪੰਜਾਬ ਵਿੱਚ ਲਗਭਗ 10.00 ਲੱਖ ਏਕੜ ਰਕਬੇ ਵਿੱਚ ਫਲਾਂ, ਸਬਜ਼ੀਆਂ ਅਤੇ ਫੁੱਲਾਂ ਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਵਰਨਣਯੋਗ ਹੈ ਕਿ ਪੰਜਾਬ ਵਿੱਚ 2.31 ਲੱਖ ਏਕੜ ਰਕਬੇ ਵਿੱਚ ਕਿੰਨੂ, ਲੀਚੀ, ਨਾਖ, ਅਮਰੂਦ, ਜਾਮਣ, ਬਿੱਲ ਆਦਿ ਫਲਾਂ ਦੇ ਬਾਗ ਲੱਗੇ ਹੋਏ ਹਨ, ਜਿਨ੍ਹਾਂ ਤੋਂ 202.71 ਲੱਖ ਕੁਇੰਟਲ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇਸ ਤੋਂ ਇਲਾਵਾ 7.54 ਲੱਖ ਏਕੜ ਰਕਬੇ ਵਿੱਚ ਆਲੂ, ਫੁੱਲਗੋਭੀ, ਗਾਜਰ, ਮਟਰ, ਘੀਆ, ਟਮਾਟਰ, ਕੱਦੂ ਕਰੇਲੇ, ਬੈਂਗਣ ਆਦਿ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ, ਜਿਸ ਤੋਂ 610.95 ਲੱਖ ਕੁਇੰਟਲ ਦੀ ਪੈਦਾਵਾਰ ਹੁੰਦੀ ਹੈ। ਪੰਜਾਬ ਵਿੱਚ 126.76 ਹਜ਼ਾਰ ਕੁਇੰਟਲ ਖੁੰਬਾਂ ਦੀ ਪੈਦਾਵਾਰ ਵੀ ਹੁੰਦੀ ਹੈ। ਪੰਜਾਬ ਵਿੱਚ ਭਾਰਤ ਦਾ 13.7% ਸ਼ਹਿਦ ਪੈਦਾ ਹੁੰਦਾ ਹੈ। ਇਸ ਸਾਲ ਬਾਗਬਾਨੀ ਵਿਭਾਗ ਵੱਲੋਂ 4.50 ਲੱਖ ਫਲਦਾਰ ਬੂਟੇ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਹ ਬੂਟੇ ਪੰਜਾਬ ਫਰੂਟ ਨਰਸਰੀ ਐਕਟ ਦੇ ਤਹਿਤ ਟਰੇਸੇਏਬਲ ਅਤੇ ਸਰਟੀਫਾਈਡ ਹੋਣਗੇ। ਪੰਜਾਬ ਭਾਰਤ ਦਾ ਪਹਿਲਾ ਰਾਜ ਹੈ ਜਿਸ ਨੇ ਬੂਟਿਆਂ ਦੀ ਸਰਟੀਫਿਕੇਸ਼ਨ ਅਤੇ ਟਰੇਸੇਬਿਲਟੀ ਲਾਗੂ ਕਰਨ ਲਈ ਕਾਨੂੰਨ ਬਣਾਇਆ ਹੈ, ਜੋ ਕਿ ਸਾਰੇ ਸੂਬਿਆਂ ਲਈ ਸੇਧ ਹੋਵੇਗੀ| ਇਸ ਸਾਲ 12500 ਏਕੜ ਰਕਬਾ ਫਸਲੀ ਵਿਭਿੰਨਤਾ ਅਧੀਨ ਲਿਆਂਦਾ ਜਾਵੇਗਾ। ਸਕੂਲਾਂ ਵਿੱਚ ਫਲਦਾਰ ਬੂਟੇ ਲਗਾਉਣ ਨਾਲ ਬੱਚਿਆਂ ਨੂੰ ਨਾ ਕੇਵਲ ਸੰਤੁਲਿਤ ਖੁਰਾਕ ਮਿਲੇਗੀ ਬਲਕਿ ਇਨ੍ਹਾਂ ਬੂਟਿਆਂ ਨੂੰ ਸਾਂਭ-ਸੰਭਾਲ ਕਰਨ ਦੀ ਸਿਖਿਆ ਵੀ ਮਿਲੇਗੀ। ਸ. ਸਰਾਰੀ ਵੱਲੋਂ ਮੀਟਿੰਗ ਵਿੱਚ ਹਾਜ਼ਰ ਹੋਏ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਆਪਣੇ ਘਰਾ ਵਿੱਚ ਨਜ਼ਦੀਕੀ ਥਾਂ 'ਚ ਫ਼ਲਦਾਰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ|

      ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸ਼੍ਰੀ ਪ੍ਰਦੀਪ ਅਗਰਵਾਲ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਪੰਜਾਬ ਅਤੇ ਸ਼੍ਰੀ ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

Share:

ਡਿਪਟੀ ਕਮਿਸ਼ਨਰ ਵੱਲੋਂ 10 ਨਵ-ਨਿਯੁਕਤ ਪਟਵਾਰੀਆਂ ਨੂੰ ਵੰਡੇ ਗਏ ਨਿਯੁਕਤੀ ਪੱਤਰ


ਐਸ.ਏ.ਐਸ ਨਗਰ 15 ਜੁਲਾਈ

 ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਸ਼੍ਰੀ ਅਮਿਤ ਤਲਵਾੜ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 10 ਨਵ-ਨਿਯੁਕਤ ਸਿਖਲਾਈ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ । ਇਸ ਮੌਕੇ  ਉਨ੍ਹਾਂ ਨਵ-ਨਿਯੁਕਤ ਪਟਵਾਰੀਆਂ ਨੂੰ ਸੁੱਭ ਕਾਮਨਾਵਾਂ ਦਿੱਤੀਆਂ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਂਣ ਲਈ ਪ੍ਰੇਰਿਤ ਕੀਤਾ ।  

ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਮਾਲ ਅਫ਼ਸਰ ਸ੍ਰੀ ਪ੍ਰਦੀਪ ਬੈਂਸ ਨੇ ਦੱਸਿਆ ਡਿਪਟੀ ਕਮਿਸ਼ਨਰ ਵੱਲੋਂ ਨਵ-ਨਿਯੁਕਤ ਸਿਖਲਾਈ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਪਦੇ ਹੋਏ ਖੁਸ਼ੀ ਜਾਹਰ ਕੀਤੀ ਅਤੇ ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਦੱਸਿਆ ਕਿ ਸ੍ਰੀ ਤਲਵਾੜ ਨੇ ਕਿਹਾ ਕਿ ਉਹ ਪੂਰਨ ਆਸ ਕਰਦੇ ਹਨ ਕਿ ਸਿਖਲਾਈ ਪਟਵਾਰੀ ਆਪਣੀ ਡਿਊਟੀ ਪ੍ਰਤੀ ਸਮਰਪਿਤ ਹੋ ਕੇ ਫੀਲਡ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਵਚਨਬੱਧਤਾ ਨਾਲ ਯਤਨਸ਼ੀਲ ਰਹਿਣਗੇ ।

 ਉਨ੍ਹਾਂ ਕਿਹਾ ਕਿ ਪਟਵਾਰੀ ਦੀ ਅਸਾਮੀ ਲੋਕਾਂ ਤੇ ਸਰਕਾਰ ਦਰਮਿਆਨ ਪੁਲ ਦਾ ਕੰਮ ਕਰਦੀ ਹੈ । ਇਸ ਦੌਰਾਨ ਉਨ੍ਹਾਂ ਨਵੇ ਪਟਵਾਰੀਆਂ ਨੂੰ ਮਿਹਨਤ ਸਦਕਾ ਹੋਰ ਤਰੱਕੀ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ।  

ਇਸ ਮੌਕੇ ਜਗਪ੍ਰੀਤ ਸਿੰਘ ਐਨ.ਐਸ.ਕੇ, ਹਰਵਿੰਦਰ ਕੋਹਲੀ ਕਾਨੂੰਗੋ, ਖਰੜ੍ਹ, ਅਨੀਸ਼ ਗਰਗ ਡੀ.ਐਸ.ਐਮ ਮੋਹਾਲੀ, ਤੋਂ ਇਲਾਵਾ ਸਿਖਲਾਈ ਪਟਵਾਰੀ ਹਾਜ਼ਰ ਸਨ ।

Share:

ਵਲਡ ਯੂਥ ਸਕਿੱਲ ਡੇ ਦੇ ਮੌਕੇ ਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕੀਤੀ ਗਈ ਕਰੀਅਰ ਕਾਂਊਸਲਿੰਗ


ਐਸ.ਏ.ਐਸ ਨਗਰ 15 ਜੁਲਾਈ

ਜਿਲ੍ਹੇ ਦੇ ਬੇਰੁਜਗਾਰ ਪ੍ਰਾਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਅਤੇ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵੱਲੋਂ ਅੱਜ ਨੂੰ ਵਲਡ ਯੂਥ ਸਕਿੱਲ ਡੇ ਦੇ ਮੌਕੇ ਤੇ ਖਾਲਸਾ ਸੀਨੀਅਰ ਸਕੂਲ, ਖਰੜ੍ਹ ਅਤੇ ਸਰਕਾਰੀ ਸੀਨੀਅਰ ਸਕੂਲ ਨਯਾ ਸਹਿਰ, ਖਰੜ੍ਹ ਵਿਖੇ ਵਿਜ਼ਿਟ ਕੀਤਾ ਗਿਆ ਅਤੇ ਨੌਜਵਾਨਾਂ ਦੀ ਕਰੀਅਰ ਸਬੰਧੀ ਕਾਂਊਸਲਿੰਗ ਕੀਤੀ ਗਈ। 

ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ਦੇ ਡਿ.ਸੀ.ਈ.ਓ ਸ੍ਰੀ ਮੰਜੇਸ਼ ਸ਼ਰਮਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਦੀ ਘਰ-ਘਰ ਰੋਜਗਾਰ ਮਿਸ਼ਨ ਅਧੀਨ ਜਿਲ੍ਹੇ ਦੇ ਨੌਜਵਾਨਾ ਨੂੰ ਰੋਜਗਾਰ ਦਿਵਾਉਣ ਲਈ ਅਜਿਹੀਆਂ ਆਉਟਰੀਚ ਐਕਟੀਵਿਟਿਜ਼ ਉਲੀਕਿਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਇੰਸਟੀਚਿਊਟ ਦੇ ਵਿਦਿਆਰਥੀਆਂ ਦੀ ਮੌਕੇ ਤੇ ਕਰਿਅਰ ਕਾਉਂਸਲਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਦੇਸ਼-ਵਿਦੇਸ਼ ਵਿੱਚ ਉਭਰ ਰਹੇ ਰੋਜਗਾਰ ਦੇ ਅਵਸਰਾਂ ਬਾਰੇ ਜਾਣੂ ਕਰਵਾਇਆ ਗਿਆ। ਉਨਾਂ ਦੱਸਿਆ ਕਿ ਮੋਜੂਦ ਪ੍ਰਾਰਥੀਆਂ ਨੂੰ ਡੀ.ਬੀ.ਈ.ਈ ਵਲੋਂ ਮੁੱਹਇਆ ਕਰਵਾਈ ਜਾਣ ਵਾਲੀ ਸੁਵਿਧਾਵਾਂ ਬਾਰੇ ਦੱਸਿਆ ਗਿਆ ਅਤੇ ਇਨ੍ਹਾਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ ਗਈ ।

Share:

Wednesday, July 6, 2022

ਦੁਕਾਨਦਾਰਾਂ ਨੂੰ ਖਾਧ ਸੁਰੱਖਿਆ ਕਾਨੂੰਨ ਦੀ ਟਰੇਨਿੰਗ ਦਿਤੀ ਜਾਵੇਗੀ : ਜ਼ਿਲ੍ਹਾ ਸਿਹਤ ਅਫ਼ਸਰ

ਐਸ.ਏ.ਐਸ ਨਗਰ, 6 ਜੂਨ : 

        ਪੰਜਾਬ ਸਰਕਾਰ ਦੁਆਰਾ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਆਮ ਲੋਕਾਂ ਨੂੰ ਮਿਆਰੀ ਤੇ ਸੁਚੱਜੀਆਂ ਸਿਹਤ ਸਹੂਲਤਾਂ ਮੁਹਈਆ ਕਰਾਉਣ ਅਤੇ ਖਾਧ ਪਦਾਰਥਾਂ ਦੀ ਗੁਣਵੱਤਾ ਯਕੀਨੀ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸਰਕਾਰ ਨੇ ਖਾਧ ਪਦਾਰਥਾਂ ਦੀ ਸੁਰੱਖਿਆ, ਮਿਆਰ ਦੇ ਮਾਪਦੰਡ ਅਤੇ ਦੁਕਾਨਾਂ ਦੀ ਸਫ਼ਾਈ ਜਿਹੇ ਵਿਸ਼ਿਆਂ ’ਤੇ ਸਹੀ ਜਾਗਰੂਕਤਾ ਪੈਦਾ ਕਰਨ ਲਈ ਖਾਣ ਪੀਣ ਦੀਆਂ ਚੀਜ਼ਾਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ (ਫ਼ੂਡ ਬਿਜ਼ਨਸ ਆਪਰੇਟਰਾਂ) ਨੂੰ ਟਰੇਨਿੰਗ ਦੇਣ ਦਾ ਫ਼ੈਸਲਾ ਕੀਤਾ ਹੈ।


ਇਸ ਸਬੰਧ ’ਚ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਟਰੇਨਿੰਗ ਦੇਣ ਵਾਲੀ ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗ ਕਮਿਸ਼ਨਰ ਫ਼ੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਪੰਜਾਬ ਸ੍ਰੀਮਤੀ ਨੀਲਿਮਾ ਦੁਆਰਾ ਦਿਤੇ ਗਏ ਨਿਰਦੇਸ਼ਾਂ ਦੇ ਆਧਾਰ ’ਤੇ ਦਿਤੀ ਜਾ ਰਹੀ ਹੈ। ਟਰੇਨਿੰਗ ਦੇਣ ਲਈ ਪ੍ਰਾਈਵੇਟ ਕੰਪਨੀ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਕੰਪਨੀ ਦੇ ਨੁਮਾਇੰਦੇ ਜ਼ਿਲ੍ਹੇ ਦੇ ਫ਼ੂਡ ਬਿਜ਼ਨਸ ਆਪਰੇਟਰਾਂ ਨੂੰ ਟਰੇਨਿੰਗ ਦੇਣਗੇ ਅਤੇ ਬਾਅਦ ਵਿਚ ਮਿਆਰ ਅਤੇ ਸਫ਼ਾਈ ਦਾ ਸਰਟੀਫ਼ੀਕੇਟ ਵੀ ਜਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗ ਨੁਮਾਇੰਦੇ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ ਆਫ਼ ਇੰਡੀਆ ਦੇ ਨਿਯਮਾਂ ਬਾਰੇ ਦੁਕਾਨਦਾਰਾਂ ਨੂੰ ਪੂਰੀ ਜਾਣਕਾਰੀ ਦੇਣਗੇ।

          ਡੀ.ਐਚ.ਓ. ਨੇ ਦੱਸਿਆ ਕਿ ਟਰੇਨਿੰਗ ਦਾ ਮਕਸਦ ਖਾਧ ਪਦਾਰਥਾਂ ਦੀਆਂ ਦੁਕਾਨਾਂ ਵਿਚ ਸਾਫ਼-ਸਫ਼ਾਈ ਅਤੇ ਮਿਆਰੀ ਖਾਧ ਪਦਾਰਥਾਂ ਦਾ ਨਿਰਮਾਣ ਤੇ ਵਿਕਰੀ ਯਕੀਨੀ ਕਰਨਾ ਹੈ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਨੂੰ ਇਹ ਟਰੇਨਿੰਗ ਸਕਸ਼ਮ ਐਜੂਟੈਕ ਐਂਡ ਮੈਨੇਜਮੈਂਟ ਮੋਹਾਲੀ ਦੇ ਨੁਮਾਇੰਦਿਆਂ ਵਲੋਂ ਦਿਤੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਟਰੇਲਿੰਗ ਦਾ ਹਿੱਸਾ ਬਣ ਕੇ ਫ਼ਾਇਦਾ ਲੈਣ ਤਾਕਿ ਲੋਕਾਂ ਲਈ ਮਿਆਰੀ ਖਾਧ ਪਦਾਰਥਾਂ ਦੀ ਉਪਲਭਧਤਾ ਯਕੀਨੀ ਬਣਾਈ ਜਾ ਸਕੇ। ਮੀਟਿੰਗ ਵਿਚ ਫ਼ੂਡ ਸੇਫ਼ਟੀ ਅਫ਼ਸਰ ਅਨਿਲ ਕੁਮਾਰ ਅਤੇ ਰਵੀਨੰਦਨ ਗੋਇਲ ਵੀ ਮੌਜੂਦ ਸਨ।

Share:

ਮਸ: ਫਰੰਟੀਅਰਜ਼ ਰੂਟਸ ਅਕੈਡਮੀ ਐਂਡ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ 90 ਦਿਨਾਂ ਲਈ ਮੁਅੱਤਲ

ਐਸ.ਏ.ਐਸ ਨਗਰ 6 ਜੁਲਾਈ

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਅਮਨਿੰਦਰ ਕੌਰ ਬਰਾੜ ਵੱਲੋਂ ਮੈਸ: ਫਰੰਟੀਅਰਜ਼ ਰੂਟਸ ਅਕੈਡਮੀ ਐਂਡ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਫਰਮ,ਐਸ.ਸੀ.ਓ  ਨੰਬਰ 79,ਤੀਜੀ ਮੰਜਿਲ, ਫੇਜ਼-2,ਮੋਹਾਲੀ, ਜਿਲ੍ਹਾ ਐਸ.ਏ.ਐਸ ਨਗਰ ਨੂੰ ਕੰਸਲਟੈਂਸੀ,ਟਰੈਵਲ ਏਜੰਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਲਈ ਜਾਰੀ ਲਾਇਸੈਂਸ ਤੁਰੰਤ ਪ੍ਰਭਾਵ ਨਾਲ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਫਰੰਟੀਅਰਜ਼ ਰੂਟਸ ਅਕੈਡਮੀ ਐਂਡ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਕੰਸਲਟੈਂਸੀ ਫਰਮ ਨੂੰ ਕੰਸਲਟੈਂਸੀ,ਟਰੈਵਲ ਏਜੰਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 23 ਜੁਲਾਈ 2024 ਤੱਕ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਦਫਤਰ ਵੱਲੋਂ ਲਾਇਸੰਸੀ ਦੇ ਦਫਤਰੀ ਪਤੇ ਤੇ ਪੱਤਰ ਭੇਜਦੇ ਹੋਏ ਨਿਰਧਾਰਤ ਪ੍ਰਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ।

ਉਨ੍ਹਾਂ ਦੱਸਿਆ ਕੰਪਨੀ ਵੱਲੋਂ ਆਪਣੇ ਜਵਾਬ ਵਿੱਚ ਭੇਜੀ ਕਲਾਇੰਟ ਰਿਪੋਰਟ ਤੋਂ ਪਾਇਆ ਗਿਆ ਕਿ ਸ਼ਿਕਾਇਤ ਕਰਤਾ ਸਬੰਧੀ ਕੋਈ ਵੀ ਵੇਰਵਾ, ਭਾਵ ਕਲਾਇੰਟ ਡਿਟੇਲ, ਉਸ ਵਿਦਿਆਰਥੀ ਨੇ ਕੰਪਨੀ ਪਾਸ ਕਿਸ ਕੰਮ ਲਈ ਪਹੁੰਚ   ਕੀਤੀ ਸੀ ਅਤੇ ਕੰਪਨੀ ਨੇ ਕਲਾਇੰਟ ਪਾਸੋਂ ਕਿੰਨੀ ਫੀਸ ਲਈ ਸੀ, ਬਾਰੇ ਕੋਈ ਵੇਰਵਾ ਰਿਪੋਰਟਾਂ ਵਿੱਚ ਦਰਜ ਨਹੀਂ ਹੈ।  ਇਸ ਸਬੰਧੀ ਕੰਪਨੀ ਦੇ ਡਾਇਰੈਕਟਰਾਂ ਨੂੰ ਆਪਣਾ ਪੱਖ ਸ਼ਪੱਸ਼ਟ ਕਰਨ ਦਾ ਮੌਕਾ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਗਿਆ । ਤਹਿਸੀਲਦਾਰ, ਖਰੜ੍ਹ ਵੱਲੋਂ ਨੋਟਿਸ ਸਬੰਧੀ ਰਿਪੋਰਟ ਭੇਜਕੇ ਸੂਚਿਤ ਕੀਤਾ ਗਿਆ ਕਿ ਜਲਵਾਯੂ ਟਾਵਰ ਬਲਾਕ-ਐਨ ਮਕਾਨ ਨੰ 103, ਤੇ ਜਾਕੇ ਹਰਪ੍ਰੀਤ ਨਿਝਰ ਬਾਰੇ ਪਤਾ ਕੀਤਾ ਗਿਆ ਜੋ ਕਿ ਇਸ ਜਗ੍ਹਾ ਤੇ ਨਹੀ ਰਹਿੰਦੀ ਹੈ।

ਉਨ੍ਹਾਂ ਦੱਸਿਆ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਦੇ ਉਪਬੰਧਾ ਦੀ ਉਲੰਘਣਾ ਕੀਤੀ ਜਾ ਰਹੀ ਹੈ । ਜਿਸ ਕਾਰਨ ਉਕਤ ਫਰਮ ਦਾ ਲਾਇਸੈਸ ਤੁਰੰਤ ਪ੍ਰਭਾਵ ਤੋਂ  90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

Share:

Tuesday, July 5, 2022

ਕੈਬਿਨਟ ਮੰਤਰੀ ਬਣਨ ਮਗਰੋਂ ਗਗਨ ਅਨਮੋਲ ਮਾਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ ਨਗਰ ਦਾ ਦੌਰਾ

ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਪੇਸ਼ ਕੀਤਾ ਗਿਆ ਗਾਰਡ ਆਫ ਆਨਰ

ਐਸ.ਏ.ਐਸ. ਨਗਰ 5 ਜੁਲਾਈ:

ਪੰਜਾਬ ਸਰਕਾਰ ਵਿੱਚ ਕੈਬਿਨਟ ਮੰਤਰੀ ਬਣਨ ਮਗਰੋਂ ਮੈਡਮ ਅਨਮੋਲ ਗਗਨ ਮਾਨ ਕੈਬਿਨਟ ਮੰਤਰੀ, ਪੰਜਾਬ ਸਰਕਾਰ ਵੱਲੋਂ ਅੱਜ ਜ਼ਿਲ੍ਹਾ ਪਬੰਧਕੀ ਕੰਪਲੈਕਸ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਪੇਸ਼ ਕੀਤਾ ਗਿਆ।

ਮੈਡਮ ਅਨਮੋਲ ਗਗਨ ਮਾਨ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਇੰਨਵੈਸਟਮੈਂਟ ਪ੍ਰਮੋਸ਼ਨ, ਲੇਬਰ, ਸ਼ਿਕਾਇਤਾਂ ਦਾ ਨਿਵਾਰਣ ਵਿਭਾਗਾਂ ਦੇ ਮੰਤਰੀ ਵਲੋਂ ਅੱਜ ਉਚੇਚੇ ਤੌਰ ਤੇ ਕੈਬਿਨਟ ਮੰਤਰੀ ਬਣਨ ਪਿੱਛੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਉਨ੍ਹਾਂ ਵੱਲੋਂ ਜ਼ਿਲ੍ਹੇ ਅਧਿਕਾਰੀਆਂ ਨਾਲ ਗੈਰ ਰਸਮੀ ਗੱਲਬਾਤ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਜ਼ਿਲ੍ਹੇ ਵਿੱਚ ਚਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਜਾਣਕਾਰੀ ਲਈ। 

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਸੀਨੀਅਰ ਪੁਲਿਸ ਕਪਤਾਨ ਸ੍ਰੀ ਵਿਵੇਕ ਸ਼ੀਲ ਸੋਨੀ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਪੂਜਾ ਐਸ. ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਰਦੀਪ ਸਿੰਘ ਗੁਜਰਾਲ, ਐਸ.ਡੀ.ਐਮ. ਮੋਹਾਲੀ ਸ੍ਰੀ ਹਰਬੰਸ ਸਿੰਘ , ਸਹਾਇਕ ਕਮਿਸ਼ਨਰ ਸ੍ਰੀ ਤਰਸੇਮ ਚੰਦ ਸਮੇਤ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Share:

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਲੜਕੀਆਂ ਨੂੰ 70 ਘੰਟੇ ਦਾ ਕਰਵਾਇਆ ਜਾ ਰਿਹਾ ਮੁਫਤ ਕਿੱਤਾ ਮੁੱਖੀ ਕੋਰਸ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

 ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਲੜਕੀਆਂ ਨੂੰ 70 ਘੰਟੇ ਦਾ ਕਰਵਾਇਆ ਜਾ ਰਿਹਾ ਮੁਫਤ ਕਿੱਤਾ ਮੁੱਖੀ ਕੋਰਸ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

ਐਸ.ਏ.ਐਸ ਨਗਰ 5 ਜੁਲਾਈ

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਲੜਕੀਆਂ ਲਈ  ਮਾਈਕ੍ਰੋਸਾਫਟ ਡਾਇਵਰਸਿਟੀ ਸਕਿੱਲਿੰਗ ਪ੍ਰੋਗਰਾਮ ਮੁਫਤ ਕਿੱਤਾ ਮੁੱਖੀ ਕੋਰਸ ਚਲਾਏ ਜਾ ਰਹੇ ਹਨ । ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਵੱਲੋਂ ਦੱਸਿਆ ਗਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਮਾਈਕਰੋਸਾਫਟ ਕੰਪਨੀ ਵੱਲੋਂ ਪੰਜਾਬ ਭਰ ਵਿੱਚ 10,000  ਔਰਤਾਂ ਨੂੰ ਉਨ੍ਹਾਂ ਦੇ ਸ਼ਸਤੀਕਰਨ ਤੇ ਮਹਿਲਾ ਕਰਮਚਾਰੀਆਂ ਨੂੰ ਵਧਾਉਣ ਲਈ ਸਾਂਝੇਦਾਰੀ ਕੀਤੀ ਗਈ ਹੈ । ਉਨ੍ਹਾਂ ਦੱਸਿਆ ਇਹ ਸਾਂਝੇਦਾਰੀ ਔਰਤਾਂ ਨੂੰ ਡਿਜਿਟਲ ਅਰਥ ਵਿਵਸਥਾਂ ਵਿੱਚ ਪ੍ਰਫੁਲਿਤ ਹੋਣ ਲਈ ਲੋੜੀਦੇ ਹੁਨਰ ਨਾਲ ਲੈਸ ਕਰਕੇ ਔਰਤ ਵਰਗ ਦੇ ਕਰਮਚਾਰੀਆਂ ਦੀ ਭਾਗੀਦਾਰੀ ਵਧਾਉਣ ਤੇ ਕੇਂਦਰਿਤ ਹੈ।

  ਉਨਾਂ ਦੱਸਿਆਂ ਕਿ ਇਸ ਲੜੀ ਤਹਿਤ ਪੰਜਾਬ ਹੁਨਰ ਵਿਕਾਸ ਔਰਤਾ ਦਾ ਜੀਵਨ ਪੱਧਰ ਉਚਾ ਚੁੱਕਣ ਲਈ 70 ਘੰਟੇ ਦਾ ਕੋਰਸ ਡਿਜੀਟਲ ਉਤਪਾਦਕਤਾ, ਦੂਸਰਾ ਅੰਗਰੇਜੀ, ਤੀਸਰਾ ਰੁਜਗਾਰ ਤੇ ਚੋਥਾ ਊਦਮਤਾ ਵਿੱਚ ਫੋਕਸ ਕਰੇਗਾ। 

ਉਨ੍ਹਾਂ ਦੱਸਿਆ ਇਸ ਕੋਰਸ ਨੂੰ ਕਰਨ ਲਈ ਲੜਕੀਆਂ ਦੀ ਉਮਰ 18 ਤੋ 30 ਸਾਲ ਹੋਣੀ ਚਾਹੀਦੀ ਹੈ ਅਤੇ ਘੱਟੋ ਘੱਟ 8ਵੀ ਪਾਸ ਯੋਗਤਾ ਹੋਣੀ ਚਾਹੀਦੀ ਹੈ।ਇਸ ਲਈ ਸਿਖਲਾਈ ਸੈਸ਼ਨ ਮਾਈਕਰੋਸਾਫਟ ਕੰਪਨੀ ਟੈ੍ਰਨਿੰਗ(ਐਮ.ਸੀ.ਟੀ.), ਪਲੇਟਫਾਰਮ ਦੁਆਰਾ ਆਨਲਾਈਨ ਪ੍ਰਦਾਨ ਕੀਤੀ ਜਾਵੇਗੀ। 

ਉਨ੍ਹਾਂ ਦੱਸਿਆ ਮਾਈਕਰੋਸਾਫਟ ਐਨ.ਐਸ.ਡੀ.ਸੀ.ਕੋਰਸ ਪੂਰਾ ਹੋਣ ਤੋ ਬਾਅਦ ਭਾਗੀਦਾਰਾਂ ਨੂੰ ਇਕ ਸੰਯੁਕਤ ਈ- ਸਰਟੀਫਿਕੇਟ ਪ੍ਰਦਾਨ ਕਰਨਗੇ। ਇਸ ਕੋਰਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਹੁਨਰ ਵਿਕਾਸ ਮਿਸ਼ਨ ਦਫਤਰ ਦੇ ਕਮਰਾ ਨੰ 453 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਇਸ ਫਾਰਮ ਤੇ ਰਜਿਸ਼ਟਰੇਸ਼ਨ ਕਰਨ ਲਈ ਆਨ ਲਾਈਨ https://rebrand.ly/mdsppb2 ਲਿੰਕ ਤੇ ਕਲਿੱਕ ਕੀਤਾ ਜਾ ਸਕਦਾ ਹੈ ।

Share:

ਮੈਸਰਜ਼ ਰੁਦਰਾਕਸ਼,ਸੈਟਲਿੰਗ ਅਬਰੌਡ ਸਰਵਿਸਿਜ਼ ਪ੍ਰਾਇਵੇਟ ਲਿਮਟਿਡ ਅਤੇ ਸਟੈੱਪਅੱਪ ਐਜੂਕੇਸ਼ਨ ਕੰਸਲਟੈਂਸੀ ਫਰਮਾਂ ਦੇ ਲਾਇਸੰਸ 90 ਦਿਨਾਂ ਲਈ ਮੁਅੱਤਲ

ਐਸ.ਏ.ਐਸ ਨਗਰ 5 ਜੁਲਾਈ

                  ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼੍ਰੀਮਤੀ ਅਮਨਿੰਦਰ ਕੌਰ ਬਰਾੜ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਕਾਨੂੰਨ ਦੀ ਉਲੰਘਣਾ ਕਰਨ ਤੇ ਮੈਸਰਜ਼ ਰੁਦਰਾਕਸ਼,ਸੈਟਲਿੰਗ ਅਬਰੋਡ ਸਰਵਿਸਿਜ਼ ਪ੍ਰਾਇਵੇਟ ਲਿਮਟਿਡ ਅਤੇ ਸਟੈੱਪਅੱਪ ਐਜੂਕੇਸ਼ਨ ਕੰਸਲਟੈਂਸੀ ਫਰਮਾਂ ਦੇ ਲਾਇਸੰਸ 90 ਦਿਨਾਂ ਲਈ ਮੁਅੱਤਲ ਕਰ ਦਿੱਤੇ ਗਏ ਹਨ ।


                ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਰਮ ਰੁਦਰਾਕਸ਼,ਐਸ.ਸੀ.ਓ 16, ਟੋਪ ਮੰਜਿਲ, ਫੇਜ਼-1, ਸੈਟਲਿੰਗ ਅਬਰੋਡ ਸਰਵਿਸਿਜ਼ ਪ੍ਰਾਇਵੇਟ ਲਿਮਟਿਡ,ਐਸ.ਸੀ.ਐਫ ਨੰ. 35-36, ਦੂਜੀ ਅਤੇ ਤੀਜੀ ਮੰਜਿਲ, ਫੇਜ 3ਬੀ2 ਅਤੇ ਸਟੈੱਪਅੱਪ ਐਜੂਕੇਸ਼ਨ,ਐਸ.ਸੀ.ਓ ਨੰ.13, ਦੂਜੀ ਮੰਜਿਲ, ਫੇਜ਼-05, ਮੋਹਾਲੀ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤੇ ਗਏ ਸਨ । ਉਨ੍ਹਾਂ ਦੱਸਿਆ ਫਰਮ ਰੁਦਰਾਕਸ਼ ਦੇ ਲਾਇਸੰਸ  ਦੀ ਮਿਆਦ 24 ਮਾਰਚ,2025 ਤੱਕ ਹੈ ਇਸੇ ਤਰ੍ਹਾਂ ਸੈਟਲਿੰਗ ਅਬਰੋਡ ਸਰਵਿਸਿਜ਼ ਪ੍ਰਾਇਵੇਟ ਲਿਮਟਿਡ ਦੀ ਮਿਆਦ 4 ਜੁਲਾਈ 2023 ਤੱਕ ਹੈ ਅਤੇ ਸਟੈੱਪਅੱਪ ਐਜੂਕੇਸ਼ਨ ਦੇ ਲਾਇਸੰਸ ਦੀ ਮਿਆਦ 19 ਮਾਰਚ 2023 ਤੱਕ ਹੈ ।

                ਉਨ੍ਹਾਂ ਦੱਸਿਆ ਕਿ ਤਿੰਨੋ ਫਰਮਾਂ ਖਿਲਾਫ ਮਿਲੀਆਂ ਸ਼ਿਕਾਇਤਾਂ ਦੇ ਆਧਾਰ ਤੇ ਦਫ਼ਤਰ ਵੱਲੋਂ ਲਾਇਸੰਸੀ ਦੇ ਦਫਤਰੀ ਪਤੇ ਤੇ ਪੱਤਰ ਭੇਜਦੇ ਹੋਏ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਅਤੇ ਫਰਮਾਂ ਵੱਲੋਂ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ ਸੀ ਪ੍ਰੰਤੂ ਫਰਮਾਂ ਵੱਲੋਂ ਰਿਪੋਰਟ ਨਾ ਦੇਣ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਉਹ ਦਫ਼ਤਰ ਵਿੱਚ ਹਾਜ਼ਰ ਹੋਣ । ਉਨ੍ਹਾਂ ਦੱਸਿਆ ਕਿ ਆਪਣੀ ਸਥਿਤੀ ਸ਼ਪੱਸਟ ਕਰਨ ਲਈ ਫਰਮਾਂ ਦੇ ਨੁੰਮਾਇਦੇ ਇਸ ਦਫ਼ਤਰ ਵਿਖੇ ਹਾਜ਼ਰ ਨਹੀ ਹੋਏ ।

                ਇਸ ਲਈ ਉਕਤ ਤੱਥਾਂ ਦੇ ਸਨਮੁੱਖ ਲਾਇਸੰਸੀਆਂ ਵੱਲੋਂ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਵਿੱਚ ਦਰਸਾਏ ਅਨੁਸਾਰ ਤਿੰਨਾ ਫਰਮਾਂ ਦੇ ਲਾਇਸੰਸ 90 ਦਿਨਾਂ ਲਈ ਮੁਅੱਤਲ ਕਰ ਦਿੱਤੇ ਹਨ । ਉਨ੍ਹਾਂ ਦੱਸਿਆ ਲਾਇਸੰਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਹੈ ਕਿ ਕਿਉਂ ਨਾ ਉਸ ਦਾ ਲਾਇਸੰਸ ਰੱਦ ਕਰ ਦਿੱਤੇ ਜਾਣ ।




Share:

Wednesday, June 22, 2022

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਸਵੈ- ਰੋਜਗਾਰ ਕੈਂਪ ਦਾ ਆਯੋਜਨ

ਐਸ.ਏ.ਐਸ ਨਗਰ, 22 ਜੂਨ

ਜਿਲ੍ਹੇ ਦੇ ਬੇਰੁਜਗਾਰ ਪ੍ਰਾਰਥੀਆਂ ਨੂੰ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਵੱਲੋਂ ਆਈ.ਟੀ.ਆਈ ਬਨੂੰੜ, ਰੁਧਰਾ ਚੈਰੀਟੇਬਲ ਫਾਉਂਡੇਸ਼ਨ, ਕੋਨੀਜੋਰ ਐਗਰੋਇਨਫਰਾ ਪ੍ਰੋਜੈਕਟਰ ਲਿਮਿਟਡ ਅਤੇ ਗਰੀਬ ਲਿਬਾਸ ਹੋਟਲ ਪ੍ਰਾ.ਲਿਮਿਟਡ, ਟੰਗੋਰੀ ਵਿਖੇ ਸਵੈ-ਰੋਜਗਾਰ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਕੈਂਪ ਦੋਰਾਨ ਪ੍ਰਾਰਥੀਆਂ ਨੂੰ ਸਵੈ-ਰੋਜਗਾਰ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ ।

ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਹਰਪ੍ਰੀਤ ਸਿੱਧੂ, ਰੋਜਗਾਰ ਅਫਸਰ ਨੇ   ਦੱਸਿਆ ਕਿ ਵੀ.ਕੇਅਰ ਕੰਪਨੀ ਦੁਆਰਾ ਈ-ਵਾਹਨ ਕੇਂਦਰ ਖੋਲੇ ਜਾਣਗੇ ਜਿਨ੍ਹਾ ਵਿੱਚ ਆਨਲਾਇਨ ਪ੍ਰਦੂਸ਼ਣ  ਚੈਕ, ਆਟੋਬੀਮਾ, ਫਾਸਟੈਗ, ਡਰਾਇਵਰ ਆਨ-ਕਾਲ ਆਦਿ ਸੇਵਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ 50-50 ਪ੍ਰਤੀਸ਼ਤ ਨਿਵੇਸ਼ ਅਤੇ ਲਾਭ ਮਾਡਲ ਤਹਿਤ ਇਹ ਕੇਂਦਰ ਸਥਾਪਤ ਕੀਤੇ ਜਾਣਗੇ। 

ਉਨ੍ਹਾਂ ਦੱਸਿਆਂ ਕਿ ਉਕਤ ਕੇਂਦਰ ਦੀ ਫ੍ਰੈਂਚਾਇਜੀ ਲਈ ਪ੍ਰਾਰਥੀਆਂ ਦੀ ਉਮਰ  18-35 ਸਾਲਾਂ ਤੋਂ ਵੱਧ ਨਾ ਹੋਵੇ ਅਤੇ ਉਨ੍ਹਾਂ ਦੀ ਯੋਗਤਾ  12ਵੀਂ, ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾਂ ਜਾਂ ਡਿਗਰੀ ਹੋਣੀ ਚਾਹੀਦੀ ਹੈ  ਉਹ ਪ੍ਰਾਰਥੀ   ਆਨਲਾਇਨ ਰਜਿਸਟਰਡ ਕਰ ਸਕਦੇ ਹਨ। ਡੀ.ਬੀ.ਈ.ਈ ਦੇ ਅਧਿਕਾਰੀਆਂ ਵਲੋਂ ਨੋਜਵਾਨਾਂ ਨੂੰ ਇਸ ਮੌਕੇ   ਦਾ ਲਾਭ ਲੈਣ ਲਈ   ਅਪੀਲ ਕੀਤੀ ਗਈ।  ਉਨ੍ਹਾਂ ਦੱਸਿਆ ਕਿ  ਇਸ ਸਬੰਧੀ ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ ਦੇ ਹੈਲਪਲਾਇਨ ਨੰ 7814259210 ਤੇ ਸੰਪਰਕ ਕੀਤਾ ਜਾ ਸਕਦਾ ਹੈ  ।

ਇਸ ਮੌਕੇ ਸ਼੍ਰੀ ਮੰਜੇਸ਼ ਸ਼ਰਮਾ, ਡਿ.ਸੀ.ਈ.ਓ, ਸ਼੍ਰੀ ਗੁਰਪ੍ਰੀਤ ਸਿੰਘ (ਪੀ.ਐਸ.ਡੀ.ਐਮ), ਸ਼੍ਰੀ ਬਿਕਰਮ ਸਿੰਘ, ਫੰਕਸ਼ਨਲ ਮੈਨੇਜਰ ਜੀ.ਐਮ.ਡੀ.ਆਈ.ਸੀ ਅਤੇ ਵੀ.ਕੇਅਰ ਕੰਪਨੀ ਦੇ ਨੁਮਾਇੰਦੇ ਮੋਜੂਦ ਸਨ।

Share:

Friday, June 17, 2022

ਗੁੰਮਨਾਮ ਹੈ ਉਹ ਗੁੰਮਨਾਮ ਹੈ

 ਪੰਜਾਬੀ ਕਵਿਤਾ  

              ਗੁੰਮਨਾਮ  

ਮੁੱਕ ਚੁੱਕੀ ਕਿਸੇ ਬਾਤ ਜਿਹੀ ਉਹ  

ਚਾਨਣ ਦੇ ਵਿਚ ਰਾਤ ਜਿਹੀ ਉਹ ।

ਕਲਮੋ ਮੁੱਕੀ ਦਵਾਤ ਜਿਹੀ ਉਹ  

ਮੁੜ ਚੁੱਕੀ ਸੁਗਾਤ ਜਿਹੀ ਉਹ ।   

ਗੁੰਮਨਾਮ ਹੈ ਉਹ ਗੁੰਮਨਾਮ ਹੈ 

ਗੁੰਮਨਾਮ ਹੈ ਉਹ..........  


ਕਾਲਜੇ ਦੀ ਕਿੱਸੇ ਚੀਸ ਜਿਹੀ ਉਹ

ਨਾ ਹੋਣ ਵਾਲੀ ਰੀਸ ਜਿਹੀ ਉਹ ।  

ਫਿੱਕੀ ਪੈ ਗਈ ਪ੍ਰੀਤ ਜਿਹੀ ਉਹ   

ਮੁੱਕ ਚੁੱਕੀ ਕਿਸੇ ਰੀਤ ਜਿਹੀ ਉਹ।

ਗੁੰਮਨਾਮ ਹੈ ਉਹ ਗੁੰਮਨਾਮ ਹੈ 

ਗੁੰਮਨਾਮ ਹੈ ਉਹ .........


ਵਿਆਹ ਤੋਂਪਹਿਲਾਂ ਤਲਾਕ ਜਿਹੀ ਉਹ

ਕਸ਼ਮੀਰ ਜਿਹੇ ਹਾਲਾਤ ਜਿਹੀ ਉਹ। 

ਨਾ ਬੁੱਝੀ ਹੋਈ ਪਿਆਸ ਜਿਹੀ ਉਹ  

ਟੁੱਟੀ ਹੋਈ ਕਿਸੇ ਆਸ ਜਿਹੀ ਉਹ।  

ਗੁੰਮਨਾਮ ਹੈ ਉਹ ਗੁੰਮਨਾਮ ਹੈ 

ਗੁੰਮਨਾਮ ਹੈ ਉਹ........... 


ਮਰ ਚੁੱਕੇ  ਜਜ਼ਬਾਤ ਜਿਹੀ ਉਹ  

ਕੀਤੇ ਕਿਸੇ ਮਜ਼ਾਕ ਜਿਹੀ  ਉਹ ।

ਟੁੱਟ ਚੁੱਕੇ ਵਿਸਵਾਸ ਜਿਹੀ ਉਹ 

ਬਿਨ ਲਾੜਿਓ ਬਰਾਤ ਜਿਹੀ ਉਹ।

ਗੁੰਮਨਾਮ ਹੈ ਉਹ ਗੁੰਮਨਾਮ ਹੈ 

ਗੁੰਮਨਾਮ ਹੈ ਉਹ.........   

  

ਯਾਦਾਂ ਦੀ ਕਿੱਸੇ ਪੰਡ ਜਿਹੀ ਉਹ 

ਹਿੰਦ-ਪਾਕਿ ਦੀ ਵੰਡ ਜਿਹੀ ਉਹ ।

ਛੱਡੀ ਹੋਈ ਕਿਸੇ ਮੰਗ ਜਿਹੀ ਉਹ  

ਤਰਾਸ਼ੇ ਹੋਏ ਕਿਸੇ ਸੰਦ ਜਿਹੀ ਉਹ ।

ਉਹ ਵੀ 'ਜਤਿੰਦਰਾ' ਕਿੰਨੀ ਨਾਦਾਨ ਹੈ 

ਗੁੰਮਨਾਮ ਹੈ ਉਹ ਗੁੰਮਨਾਮ ਹੈ ਗੁੰਮਨਾਮ ਹੈ ਉਹ ਗੁੰਮਨਾਮ ਹੈ


                       ਜਤਿੰਦਰ ਸਿੰਘ 

                      ਪਿੰਡ ਗੁਲਾਹੜ 

                     ਜ਼ਿਲ੍ਹਾ ਪਟਿਆਲਾ 

       ਸੰਪਰਕ  99149-83812




Share:

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਵਿਦਿਆਰਥੀਆਂ ਦੀ ਕਰੀਅਰ ਕਾਉਂਸਲਿੰਗ

ਐਸ.ਏ.ਐਸ ਨਗਰ 17 ਜੂਨ

ਜਿਲ੍ਹੇ ਦੇ ਬੇਰੁਜਗਾਰ ਪ੍ਰਾਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਅਤੇ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵੱਲੋਂ ਟੱਚ ਸਕਾਈ,ਆਈਲੈਟਸ ਇੰਸਟੀਚਿਊਟ, ਖਰੜ ਵਿਖੇ ਵਿਜ਼ਿਟ ਕੀਤਾ ਗਿਆ। ਵਧੇਰੀ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ਦੇ ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਵਲੋਂ ਦੱਸਿਆ ਗਿਆ ਕਿ ਸਰਕਾਰ ਦੀ ਘਰ-ਘਰ ਰੋਜਗਾਰ ਮਿਸ਼ਨ ਅਧੀਨ ਜਿਲ੍ਹੇ ਦੇ ਨਿਯੋਜਕਾਂ ਨਾਲ ਰਾਬਤਾ ਕਾਇਮ ਕਰਨ ਲਈ ਅਜਿਹੀਆਂ ਆਉਟਰੀਚ ਐਕਟੀਵਿਟਿਜ਼ ਉਲੀਕਿਆਂ ਜਾਂਦੀਆਂ ਹਨ।


ਉਨ੍ਹਾਂ ਕਿਹਾ ਕਿ ਮਿਸ ਗੁਰਮੀਤ ਕੋਰ (ਐਚ.ਆਰ ਮੈਨੇਜਰ) ਨਾਲ ਲੋੜੀਦਾਂ ਮੈਨਪਾਵਰ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਉਕਤ ਇੰਸਟੀਚਿਊਟ ਦੇ ਵਿਦਿਆਰਥੀਆਂ ਦੀ ਮੌਕੇ ਤੇ ਕਰਿਅਰ ਕਾਉਂਸਲਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਦੇਸ਼-ਵਿਦੇਸ਼ ਵਿੱਚ ਉਭਰ ਰਹੇ ਰੋਜਗਾਰ ਦੇ ਅਵਸਰਾਂ ਬਾਰੇ ਜਾਣੂ ਕਰਵਾਇਆ ਗਿਆ। ਮੋਜੂਦ ਪ੍ਰਾਰਥੀਆਂ ਨੂੰ ਡੀ.ਬੀ.ਈ.ਈ ਵਲੋਂ ਮੁੱਹਇਆ ਕਰਵਾਈ ਜਾਣ ਵਾਲੀ ਸੁਵਿਧਾਵਾਂ ਬਾਰੇ ਦੱਸਿਆ ਗਿਆ ਅਤੇ ਇਨ੍ਹਾਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਵੀ ਕੀਤੀ ਗਈ। ਇਸ ਐਕਟੀਵਿਟੀ ਦੋਰਾਨ ਡਿ.ਸੀ.ਈ.ਓ ਮੰਜੇਸ਼ ਸ਼ਰਮਾਂ ਵੀ ਮੋਜੂਦ ਸਨ।



Share:

Monday, June 13, 2022

ਡੇਂਗੂ ਦੀ ਰੋਕਥਾਮ ਲਈ ਘਰ-ਘਰ ਚੈਕਿੰਗ, ਕੂਲਰ ਵਿਚੋਂ ਮਿਲਿਆ ਲਾਰਵਾ

*ਡੇਂਗੂ ਦੀ ਰੋਕਥਾਮ ਲਈ ਘਰ-ਘਰ ਚੈਕਿੰਗ, ਕੂਲਰ ਵਿਚੋਂ ਮਿਲਿਆ ਲਾਰਵਾ*

*ਘਰਾਂ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿਤਾ ਜਾਵੇ : ਐਸ.ਐਮ.ਓ*

ਐਸ ਏ ਐਸ ਨਗਰ/ਬੂਥਗੜ੍ਹ, 13 ਜੂਨ : 

ਡੇਂਗੂ ਜਿਹੀ ਜਾਨਲੇਵਾ ਬੀਮਾਰੀ ਦੀ ਰੋਕਥਾਮ ਲਈ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਸਿਹਤ ਟੀਮਾਂ ਨੇ ਪਿੰਡ ਜੁਝਾਰ ਨਗਰ ਅਤੇ ਬਹਿਲੋਲਪੁਰ ਵਿਖੇ ਘਰ-ਘਰ ਜਾ ਕੇ ਚੈਕਿੰਗ ਕੀਤੀ। ਡਾ. ਅਲਕਜੋਤ ਕੌਰ ਨੇ ਦੱਸਿਆ   ਕਿ ਚੈਕਿੰਗ ਦੌਰਾਨ ਟੀਮਾਂ ਨੇ ਘਰਾਂ ਵਿਚ ਕੂਲਰਾਂ, ਫ਼ਰਿੱਜਾਂ ਦੀਆਂ ਟਰੇਆਂ, ਗਮਲਿਆਂ, ਖ਼ਾਲੀ ਪਏ ਟਾਇਰਾਂ, ਬਕਸਿਆਂ ਤੇ ਹੋਰ ਸਮਾਨ ਦੀ ਜਾਂਚ ਕੀਤੀ ਜਿਸ ਦੌਰਾਨ ਇਕ ਘਰ ਦੇ ਕੂਲਰ ਵਿਚੋਂ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਮਿਲਿਆ।



 ਐਸ.ਐਮ.ਓ. ਨੇ ਕਿਹਾ ਕਿ ਬਲਾਕ ਬੂਥਗੜ੍ਹ ਦੀਆਂ ਟੀਮਾਂ ਹਰ ਪਿੰਡ ਵਿਚ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਲਗਾਤਾਰ ਜਾਂਚ ਕਰ ਰਹੀਆਂ ਹਨ। ਜਿਥੇ ਕਿਤੇ ਵੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਥੇ ਤੁਰੰਤ ਆਲੇ-ਦੁਆਲੇ ਸਰਵੇ ਕੀਤਾ ਜਾਂਦਾ ਹੈ ਅਤੇ ਜਿਸ ਘਰ ਵਿਚੋਂ ਲਾਰਵਾ ਮਿਲਦਾ ਹੈ, ਉਸ ਦੇ ਮਾਲਕ ਨੂੰ ਪਹਿਲਾਂ ਚੇਤਾਵਨੀ ਤੇ ਫਿਰ ਚਾਲਾਨ ਦੀ ਕਾਰਵਾਈ ਕੀਤੀ ਜਾਂਦੀ ਹੈ।  

  ਐਸ.ਐਮ.ਓ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਤੋਂ ਬਚਾਅ ਲਈ ਉਹ ਅਪਣੇ ਘਰਾਂ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਖੜਾ ਨਾ ਹੋਣ ਦੇਣ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕੱਪੜੇ ਪਾਉਣ। ਉਨ੍ਹਾਂ ਕਿਹਾ ਕਿ ਜੇ ਕਿਸੇ ਕਾਰਨ ਡੇਂਗੂ ਬੁਖ਼ਾਰ ਹੋ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਮਰੀਜ਼ ਨੂੰ ਸਰਕਾਰੀ ਸਿਹਤ ਸੰਸਥਾ ਵਿਚ ਲਿਆਂਦਾ ਜਾਵੇ ਜਿਥੇ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੈ। ਮਰੀਜ਼ ਤਰਲ ਪਦਾਰਥਾਂ ਜਿਵੇਂ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰੇ ਅਤੇ ਆਰਾਮ ਕਰੇ। ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਆਰ.ਐਮ.ਓ. ਡਾ. ਕਿਰਨਦੀਪ ਕੌਰ, ਹੈਲਥ ਇੰਸਪੈਕਟਰ ਗੁਰਤੇਜ ਸਿੰਘ, ਸਿਹਤ ਵਰਕਰ ਰਣਜੀਤ ਕੌਰ, ਜਸਪਾਲ ਸਿੰਘ, ਰਾਜਿੰਦਰ ਸਿੰਘ, ਆਸ਼ਾ ਵਰਕਰ ਰਵਿੰਦਰ ਕੌਰ ਹਾਜ਼ਰ ਸਨ

 *ਡੇਂਗੂ ਬੁਖ਼ਾਰ ਦੇ ਲੱਛਣ*

     ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ, ਪਾਣੀ ਦੀਆਂ ਟੈਕੀਆਂ, ਫੁੱਲਾਂ ਦੇ ਗਮਲਿਆਂ,ਫ਼ਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਖ਼ਾਲੀ ਪਏ ਟਾਇਰਾਂ ਅਤੇ ਪਾਣੀ ਵਾਲੇ ਢੋਲਾਂ ਆਦਿ ਵਿਚ। ਇਨ੍ਹਾਂ ਵਿਚ ਪਾਣੀ ਨਾ ਖੜਾ ਹੋਣ ਦਿਤਾ ਜਾਵੇ।

Share:

Tuesday, June 7, 2022

ਡਿਪਟੀ ਕਮਿਸ਼ਨਰ ਵੱਲੋਂ ਇੰਡਸਟ੍ਰੀਅਲ ਐਸੋਸਿਏਸ਼ਨਜ਼ ਨਾਲ ਮੀਟਿੰਗ

  ਐਸ.ਏ.ਐਸ ਨਗਰ 7 ਜੂਨ  

ਸ਼੍ਰੀ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ਦੀ ਵੱਖ-ਵੱਖ ਇੰਡਸਟ੍ਰੀਅਲ ਐਸੋਸਿਏਸ਼ਨਜ਼ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਮੌਜੂਦਾ ਐਸੋਸਿਏਸ਼ਨਜ਼ ਦੇ ਨੁਮਾਇੰਦਿਆਂ ਨਾਲ ਜਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਦੇ ਅਵਸਰ ਮੁਹੱਇਆ ਕਰਵਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।

 ਵਧੇਰੀ ਜਾਣਕਾਰੀ ਦਿੰਦਿਆਂ ਸ੍ਰੀਮਤੀ  ਮੀਨਾਕਸ਼ੀ ਗੋਇਲ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਡੀ.ਸੀ,  ਵੱਲੋਂ  ਨਿਯੋਜਕਾਂ ਦੀ ਮੰਗ ਅਨੁਸਾਰ ਯੁਵਕਾਂ ਦੀ ਸਕਿਲ ਸਿੱਖਿਆ ਉਤੇ ਵਿਸ਼ੇਸ਼ ਜੋਰ ਦਿਤਾ ਗਿਆ। ਉਨ੍ਹਾਂ ਵਲੋਂ ਇਸ ਮੰਤਵ ਲਈ ਇਕ ਸਟੈਂਡਰਡ ਪ੍ਰੋਫਾਰਮਾ ਸਾਰੇ ਨਿਯੋਜਕਾਂ ਨੂੰ ਸਰਕੂਲੇਟ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਜਿਲ੍ਹੇ ਵਿੱਚ ਮੋਜੂਦ ਸਕਿੱਲ ਗੈਪ ਨੂੰ ਟਰੈਕ ਕੀਤਾ ਜਾ ਸਕੇ।

 ਉਕਤ ਮੀਟਿੰਗ ਦੌਰਾਨ ਮੋਹਾਲੀ, ਡੇਰਾਬੱਸੀ ਅਤੇ ਚਨਾਲੋ ਦੀਆਂ ਇੰਡਸਟ੍ਰੀਅਲ ਐਸੋਸਿਏਸ਼ਨਜ਼ ਦੇ ਨੁਮਾਇੰਦੇ,  ਸ਼੍ਰੀ ਮੰਜੇਸ਼ ਸ਼ਰਮਾ ਡਿ.ਸੀ.ਈ.ਓ, ਸ਼੍ਰੀ ਗੁਰਪ੍ਰੀਤ ਸਿੰਘ ਅਤੇ ਡੀ.ਬੀ.ਈ.ਈ ਅਤੇ ਪੀ.ਐਸ.ਡੀ.ਐਮ ਦੇ ਅਧਿਕਾਰੀ ਮੌਜੂਦ ਸਨ।

Share:

Thursday, June 2, 2022

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਕੀਤਾ ਗਿਆ ਰੋਜਗਾਰ ਮੇਲੇ ਦਾ ਆਯੋਜਨ

ਰੁਜ਼ਗਾਰ ਮੇਲੇ 'ਚ 232 ਪ੍ਰਾਰਥੀਆਂ ਨੇ ਲਿਆ ਭਾਗ

ਡਿਪਟੀ ਕਮਿਸ਼ਨਰ ਵੱਲੋਂ 22 ਪ੍ਰਾਰਥੀਆਂ ਨੂੰ ਦਿੱਤੇ ਗਏ ਆਫਰ ਲੈਟਰ

ਐਸ.ਏ.ਐਸ ਨਗਰ 2 ਜੂਨ  

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵੱਲੋਂ   ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਸਕੀਮ ਅਧੀਨ ਜਿਲ੍ਹੇ ਦੇ ਨੌਜਵਾਨਾਂ ਨੂੰ ਰੋਜਗਾਰ ਦੇ ਅਵਸਰ ਮੁਹੱਇਆ ਕਰਵਾਉਣ ਲਈ ਅੱਜ  ਸਰਕਾਰੀ ਕਾਲਜ, ਫੇਜ਼-6, ਐਸ.ਏ.ਐਸ ਨਗਰ ਵਿਖੇ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਮੇਲੇ ਵਿੱਚ ਸ੍ਰੀ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਮੇਲੇ ਵਿੱਚ ਮੌਜੂਦ ਪ੍ਰਾਰਥੀਆਂ ਦੀ ਹੋਂਸਲਾ ਅਫਜਾਈ ਕੀਤੀ ਅਤੇ ਇੰਟਰਵਿਊ ਲਈ ਸ਼ੁਭਕਾਮਨਾਵਾਂ ਦਿੱਤਿਆ। ਉਨ੍ਹਾਂ ਵੱਲੋਂ 22 ਸਫਲ ਪ੍ਰਾਰਥੀਆਂ ਨੂੰ ਆਫਰ ਲੈਟਰ ਦਿੱਤੇ ਗਏ। 

ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ  ਕਿ ਰੁਜ਼ਗਾਰ ਮੇਲੇ ਦੌਰਾਨ ਆਈ.ਸੀ.ਆਈ, ਸੀ.ਬੀ.ਐਲ, ਐਸ.ਬੀ.ਆਈ, ਐਕਸਿਜ਼ ਬੈਂਕ, ਲਿਯੋਮ ਅਤੇ ਪੁਖਰਾਜ ਜਿਹਿਆਂ ਕੰਪਨੀਆਂ ਨੇ ਸ਼ਮੂਲਿਅਤ ਕੀਤੀ। ਉਨ੍ਹਾਂ ਕਿਹਾ  ਉਕਤ ਮੇਲੇ ਵਿੱਚ 232 ਪ੍ਰਾਰਥੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਮੇਲੇ ਵਿੱਚ ਆਏ 157 ਪ੍ਰਾਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਵੱਖ-ਵੱਖ ਕੰਪਨੀਆਂ ਵੱਲੋਂ ਸ਼ਾਰਟਲਿਸਟ ਕੀਤਾ ਗਿਆ।

ਇਸ ਮੌਕੇ ਸ਼੍ਰੀਮਤੀ ਮੀਨਾਕਸ਼ੀ ਗੋਇਲ ਡਿਪਟੀ ਡਾਇਰੈਕਟਰ, ਸ਼੍ਰੀ ਮੰਜੇਸ਼ ਸ਼ਰਮਾ ਡਿ.ਸੀ.ਈ.ਓ, ਸ੍ਰੀਮਤੀ ਹਰਜੀਤ ਗੁਜਰਾਲ ਪ੍ਰਿੰਸੀਪਲ, ਸ਼੍ਰੀਮਤੀ ਰਸ਼ਮੀ ਪ੍ਰਭਾਕਰ ਪਲੇਸਮੈਂਟ ਇੰਚਾਰਜ, ਸ਼੍ਰੀ ਘਨਸ਼ਾਮ ਸਿੰਘ ਪ੍ਰੋਫੈਸਰ, ਡਾ. ਜਸਪਾਲ ਸਿੰਘ ਅਤੇ ਡੀ.ਬੀ.ਈ.ਈ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Share:

Tuesday, May 31, 2022

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਕਰਵਾਇਆ ਜਾ ਰਿਹਾ ਕਰਿਅਰ ਟਾੱਕ ਦਾ ਆਯੋਜਨ


ਐਸ.ਏ.ਐਸ ਨਗਰ 31 ਮਈ  

ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਅਤੇ ਪੀ.ਜੀ.ਆਰ.ਕਾਮ ਵੱਲੋਂ 1 ਜੂਨ   ਨੂੰ ਸਵੇਰੇ 11.00 ਵਜੇ ਕਰਿਅਰ ਟਾੱਕ ਦਾ ਆਯੋਜਨ ਫੇਸਬੁੱਕ ਲਾਇਵ ਰਾਹੀਂ ਕਰਵਾਇਆ ਜਾਵੇਗਾ। 

ਜਾਣਕਾਰੀ ਦਿੰਦੇ ਹੋਏ  ਡਿ. ਸੀ .ਈ .ਓ ਸ੍ਰੀ ਮੰਜੇਸ਼ ਸ਼ਰਮਾ ਨੇ ਦੱਸਿਆ ਕਿ ਕਰਿਅਰ ਟਾੱਕ ਵਿੱਚ ਸ਼੍ਰੀ ਰਾਜਵਿੰਦਰ ਸਿੰਘ ਬੋਪਾਰਾਇ, ਪ੍ਰੈਜੀਡੈਂਟ ਐਸ.ਆਰ.ਪੀ ਡਿਜ਼ਿਟਲ ਸਰਵਿਸਿਜ਼ ਪ੍ਰਾਰਥੀਆਂ ਨੂੰ ਕਾਲ ਸੈਂਟਰ,ਬੀ.ਪੀ.ਓ ਇੰਡਸਟਰੀ  ਵਿੱਚ ਮੌਜੂਦ ਰੋਜਗਾਰ ਦੇ ਮੌਕਿਆ ਬਾਰੇ ਜਾਗਰੂਕ ਕਰਵਾਉਣਗੇ। 

ਇਸ ਸਬੰਧੀ ਡੀ.ਬੀ.ਈ.ਈ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਹੈ ਕਿ ਉਕਤ ਕਰਿਅਰ ਟਾੱਕ ਵਿੱਚ ਹਿੱਸਾ ਲੈਣ ਲਈ ਡੀ.ਏ.ਸੀ ਕੰਪਲੈਕਸ ਵਿਖੇ ਲੋੜੀਂਦਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਪ੍ਰਾਰਥੀ ਸ਼੍ਰੀ ਰਾਜਵਿੰਦਰ ਸਿੰਘ ਬੋਪਾਰਾਇ ਨਾਲ ਫੇਸਬੁੱਕ ਲਾਇਵ ਰਾਹੀਂ ਰਾਬਤਾ ਕਾਇਮ ਕਰ ਸਕਣ।

 ਉਨ੍ਹਾਂ ਵਲੋਂ ਉਕਤ ਕਰਿਅਰ ਟਾੱਕ ਦਾ ਫੇਸਬੁੱਕ ਲਾਇਵ ਲਿੰਕ https://fb.me/e/3H7X4S7cT ਜਾਰੀ ਕਰ ਦਿਆਂ ਜਿਲ੍ਹੇ ਦੇ ਨੋਜਵਾਨਾ ਨੂੰ ਉਕਤ ਕਰਿਅਰ ਟਾੱਕ ਦਾ ਲਾਭ ਲੈਣ ਅਤੇ ਇਸ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ।

Share:

Thursday, May 26, 2022

ਭ੍ਰਿਸ਼ਟਾਚਾਰ ਨੂੰ ਜੜੋ ਖਤਮ ਕਰਨ ਲਈ ਆਮ ਆਦਮੀ ਪਾਰਟੀ ਵਚਨਬੱਧ: ਸ. ਕੁਲਵੰਤ ਸਿੰਘ

ਕਿਹਾ, ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦਾ ਵੀ ਕੀਤਾ ਜਾਵੇਗਾ ਵਿਕਾਸ

ਐਸ.ਏ.ਐਸ. ਨਗਰ 26 ਮਈ

ਪੰਜਾਬ ਨੂੰ ਹੀ ਹਰ ਹੀਲੇ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਇਹ ਚੋਣਾ ਤੋਂ ਪਹਿਲਾਂ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਸਰਕਾਰੀ ਦਫਤਰਾਂ ਵਿੱਚ ਰਿਸ਼ਵਤ ਦੇ ਕੇ ਕੰਮ ਨਹੀਂ ਕਰਵਾਉਣਾ ਪਵੇਗਾ। ਸਰਕਾਰ ਬਣਨ ਤੋਂ ਦੋ ਮਹੀਨੇ ਦੇ ਅੰਦਰ-ਅੰਦਰ ਹੀ ਇਹ ਗੱਲ ਜ਼ਮੀਨੀ ਪੱਘਰ 'ਤੇ ਸੱਚ ਹੋ ਗਈ ਹੈ । ਹੁਣ ਸਰਕਾਰੀ ਦਫਤਰ ਵਿੱਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੈ ਅਤੇ ਭ੍ਰਿਸ਼ਟ ਅਫਸਰਾਂ ਖਿਲਾਫ ਕਾਰਵਾਈ ਹੋ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਕਰਦਿਆਂ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਲੋਕਾਂ ਨੇ ਜਿਸ ਉਮੀਦ ਨਾਲ ‘ਆਪ’ ਨੂੰ ਵੱਡਾ ਸਮਰਥਨ ਦਿੱਤਾ ਹੈ, ਉਹ ਉਮੀਦ ਟੁੱਟਣ ਨਹੀਂ ਦਿੱਤੀ ਜਾਵੇਗੀ।



ਸ. ਕੁਲਵੰਤ ਨੇ ਕਿਹਾ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ’ਚ ਰਹਿ ਕੇ ਹੀ ਸਾਰੇ ਕੰਮ ਕੀਤੇ ਜਾਣਗੇ। ਉਨ੍ਹਾਂ ਹਲਕੇ ਦੇ ਸਮੂਹ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਅਤੇ ਹਰ ਦਫ਼ਤਰ ਜਿੱਥੇ ਲੋਕ ਆਪਣੇ ਕੰਮ ਲਈ ਦੂਰ ਦਰਾਡੇ ਤੋਂ ਚੱਲ ਕੇ ਆਉਂਦੇ ਹਨ, ਉਨ੍ਹਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ’ਤੇ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਨਾ ਪਰਤਣਾ ਪਵੇ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਲੋਕਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਹਲਕੇ ਵਿੱਚੋਂ ਭ੍ਰਿਸ਼ਟਾਚਾਰ ਜੜੋਂ ਪੁੱਟਿਆ ਜਾਵੇਗਾ।

                ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਆਪਣਾ ਅਹੁਦਾ ਸਾਂਭਣ ਮੌਕੇ ਸ਼ਹੀਦਾਂ ਦੀ ਧਰਤੀ 'ਤੇ ਕਿਹਾ ਸੀ, "ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਜੋ ਵੀ ਰਿਸ਼ਵਤ ਮੰਗੇਗਾ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਸੀਂ ਸਾਰੇ ਮਿਲ ਕੇ ਇੱਕ ਭ੍ਰਿਸ਼ਟਾਚਾਰ ਮੁਕਤ ਪੰਜਾਬ ਦਾ ਨਿਰਮਾਣ ਕਰਾਂਗੇ।"

                ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ ਨੂੰ 75 ਸਾਲ ਹੋ ਚੁੱਕੇ ਹਨ ਪਰ ਸੂਬੇ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ, ਜਿਥੇ ਕਿਸੇ ਸਰਕਾਰ ਨੇ ਆਪਣੇ ਵਜ਼ੀਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਬਰਖਾਸਤ ਕੀਤਾ ਹੋਵੇ, ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਲ 2015 ਵਿੱਚ ਉਦੋਂ ਮਿਸਾਲ ਕਾਇਮ ਕੀਤੀ, ਜਦੋਂ ਉਨ੍ਹਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਆਪਣੇ ਖੁਰਾਕ ਤੇ ਸਪਲਾਈ ਮੰਤਰੀ ਨੂੰ ਬਰਖਾਸਤ ਕੀਤਾ ਸੀ।  ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਆਪਣੇ ਕੈਬਨਿਟ ਵਜ਼ੀਰ ਵਿਜੈ ਸਿੰਗਲਾ ਨੂੰ ਕੈਬਨਿਟ ਵਿੱਚੋਂ ਬਾਹਰ ਕੀਤਾ ਹੈ । ਉਨ੍ਹਾਂ ਕਿਹਾ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਨੇ ਹਰ ਵੇਲੇ ਕੰਮ ਕਰ ਰਹੀ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ - 9501-200-200 ਦੀ ਸ਼ੁਰੂਆਤ ਕੀਤੀ ਗਈ।

Share:

Friday, May 20, 2022

ਤਿੱਖੀ ਧੁੱਪ ’ਚ ਬਿਨਾਂ ਲੋੜ ਬਾਹਰ ਜਾਣ ਤੋਂ ਬਚੋ : ਜ਼ਿਲ੍ਹਾ ਸਿਹਤ ਵਿਭਾਗ

 ਪਾਣੀ ਜ਼ਿਆਦਾ ਪੀਉ, ਲੱਸੀ, ਨਿੰਬੂ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰੋ

ਐਸ.ਏ.ਐਸ ਨਗਰ, 20 ਮਈ : 

 ਜ਼ਿਲ੍ਹਾ ਸਿਹਤ ਵਿਭਾਗ ਨੇ ਸਖ਼ਤ ਗਰਮੀ ਨੂੰ ਵੇਖਦਿਆਂ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਬਚਣ ਦੀ ਮੁੜ ਸਲਾਹ ਦਿਤੀ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਕਸ਼ੇ ਕੁਮਾਰ ਨੇ ਕਿਹਾ ਕਿ ਅਗਲੇ ਦੋ-ਤਿੰਨ ਮਹੀਨਿਆਂ ਦੌਰਾਨ ਮੌਸਮ ਆਮ ਤੌਰ ’ਤੇ ਕਾਫ਼ੀ ਗਰਮ ਹੁੰਦਾ ਹੈ, ਇਸ ਲਈ ਅਪਣੇ ਆਪ ਦਾ ਗਰਮੀ ਤੋਂ ਬਚਾਅ ਕੀਤਾ ਜਾਵੇ। ਅਧਿਕਾਰੀ ਨੇ ਕਿਹਾ ਕਿ ਗਰਮੀ ਅਤੇ ਲੂ ਦਾ ਅਸਰ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਬੱਚਿਆਂ ’ਤੇ ਜ਼ਿਆਦਾ ਹੋ ਸਕਦਾ ਹੈ, ਇਸ ਲਈ ਗਰਮੀ ਤੋਂ ਬਚਣ ਦੇ ਉਪਾਅ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ’ਤੇ ਗਰਮੀ ਜਾਂ ਲੂ ਦਾ ਅਸਰ ਜ਼ਿਆਦਾ ਹੋ ਸਕਦਾ ਹੈ, ਉਨ੍ਹਾਂ ਵਿਚ ਗਰਭਵਤੀ ਔਰਤਾਂ, ਮਜ਼ਦੂਰ, ਕਿਸਾਨ ਜਾਂ ਖੁਲ੍ਹੇ ਆਸਮਾਨ ਹੇਠ ਕੰਮ ਕਰਨ ਵਾਲੇ ਲੋਕ, ਬੇਘਰੇ, ਸੜਕਾਂ ਕੰਢੇ ਜਾਂ ਫ਼ੁਟਪਾਥਾਂ ’ਤੇ ਰਹਿਣ ਵਾਲੇ ਲੋਕ, ਗਰਮ ਵਾਤਾਵਰਣ ਵਿਚ ਸਖ਼ਤ ਮਿਹਨਤ ਕਰਨ ਵਾਲੇ ਲੋਕ ਜਾਂ ਖੁਲ੍ਹੇ ਵਿਚ ਸਖ਼ਤ ਕਸਰਤ ਕਰਨ ਵਾਲੇ ਖਿਡਾਰੀ ਸ਼ਾਮਲ ਹਨ। ਅਜਿਹੇ ਵਿਅਕਤੀਆਂ ਅੰਦਰ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ ਜਿਸ ਕਾਰਨ ਉਹ ਗਰਮੀ ਤੇ ਲੂ ਦੀ ਲਪੇਟ ਵਿਚ ਛੇਤੀ ਆ ਸਕਦੇ ਹਨ।


 ਡਾ. ਅਕਸ਼ੇ ਨੇ ਕਿਹਾ ਕਿ ਗਰਮੀ ਕਾਰਨ ਤਾਪਮਾਨ ਵੱਧ ਜਾਂਦਾ ਹੈ ਜਿਸ ਕਾਰਨ ਸਰੀਰ ਅੰਦਰ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ, ਵਿਅਕਤੀ ਨੂੰ ਚੱਕਰ ਆ ਸਕਦੇ ਹਨ, ਬੇਹੋਸ਼ ਹੋ ਕੇ ਡਿੱਗ ਸਕਦਾ ਹੈ। ਲੂ ਦੇ ਲੱਛਣਾਂ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਗਰਮੀ ਕਾਰਨ ਪਿੱਤ ਹੋਣਾ ਜਾਂ ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਣ ਹੋਣਾ, ਸਿਰ ਦਰਦ ਤੇ ਉਲਟੀਆਂ ਲੱਗਣੀਆਂ, ਗਰਮੀ ਦੇ ਬਾਵਜੂਦ ਘੱਟ ਪਸੀਨਾ ਆਉਣਾ, ਲਾਲ, ਗਰਮ ਤੇ ਖ਼ੁਸ਼ਕ ਚਮੜੀ, ਪੁਰਾਣੀਆਂ ਬੀਮਾਰੀਆਂ, ਮਾਸਪੇਸ਼ੀਆਂ ਵਿਚ ਕਮਜ਼ੋਰੀ ਆਦਿ ਇਸ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ  ਬੱਚਿਆਂ, ਬੁੱਢਿਆਂ ਤੇ ਗਰਭਵਤੀ ਔਰਤਾਂ ਨੂੰ ਲੂ ਲੱਗਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।

ਇਹ ਕਰੋ

ਅਪਣੇ ਘਰ ਨੂੰ ਠੰਢਾ ਰੱਖੋ। ਦਿਨ ਵੇਲੇ ਤਾਕੀਆਂ ਅਤੇ ਦਰਵਾਜ਼ੇ ਬੰਦ ਰੱਖੋ। ਪਾਣੀ ਜ਼ਿਆਦਾ ਪੀਉ, ਲੱਸੀ, ਨਿੰਬੂ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰੋ। ਸਰੀਰ ਨੂੰ ਠੰਢਾ ਰੱਖੋ। ਹਲਕੇ ਰੰਗ ਦੇ ਕਪੜੇ ਪਾਉ। ਬਾਹਰ ਜਾਣ ’ਤੇ ਐਨਕ ਲਾਉ ਤੇ ਟੋਪੀ ਪਾਉ। ਜੇਕਰ ਬਾਹਰ ਹੋ ਤਾਂ ਬੈਠਣ ਲਈ ਠੰਢੀ ਥਾਂ ਲੱਭੋ ਜਿਵੇਂ ਰੁੱਖ ਜਾਂ ਹੋਰ ਛਾਂਦਾਰ ਥਾਂ।

ਇਹ ਨਾ ਕਰੋ

ਆਮ ਤੌਰ ’ਤੇ ਸਵੇਰੇ 11 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤਕ ਬਾਹਰ ਜਾਣ ਤੋਂ ਬਚੋ। ਬੱਚਿਆਂ ਤੇ ਜਾਨਵਰਾਂ ਨੂੰ ਪਾਰਕ ਕੀਤੇ ਵਾਹਨ ਵਿਚ ਨਾ ਛੱਡੋ। ਤਿੱਖੀ ਧੁੱਪ ਵਿਚ ਨਾ ਜਾਉ। ਸ਼ਰਾਬ ਦਾ ਸੇਵਨ ਨਾ ਕਰੋ। ਜਿੰਨਾ ਹੋ ਸਕੇ, ਸਖ਼ਤ ਸਰੀਰਕ ਸਰਗਰਮੀ ਤੋਂ ਬਚੋ।

Share:

Thursday, May 19, 2022

ਡੇਅਰੀ ਫਾਰਮਰਾਂ ਦੀਆਂ ਜਾਇਜ਼ ਮੰਗਾਂ ਜਲਦ ਹੱਲ ਕੀਤੀਆਂ ਜਾਣਗੀਆਂ, ਕੁਲਦੀਪ ਧਾਲੀਵਾਲ ਨੇ ਡੇਅਰੀ ਫਾਰਮਰਾਂ ਨੂੰ ਦਿੱਤਾ ਭਰੋਸਾ

 ਇੱਕ ਲੱਖ ਏਕੜ ਖਾਰੇਪਣ ਨਾਲ ਪ੍ਰਭਾਵਿਤ ਜ਼ਮੀਨ ਨੂੰ ਝੀਂਗਾ ਪਾਲਣ ਅਧੀਨ ਲਿਆਂਦਾ ਜਾਵੇਗਾ

ਮੰਤਰੀ ਵਲੋਂ ਮੱਛੀ ਤੇ ਝੀਂਗਾ ਪਾਲਣ ਵਾਸਤੇ ਬਿਜਲੀ ਦੇ ਖਰਚਿਆਂ ਨੂੰ ਘਟਾਉਣ ਲਈ ਸੋਲਰ ਪੰਪਾਂ ਨੂੰ ਸਬਸਿਡੀ ਤੇ ਲਗਾਵਾਉਣ ਸਬੰਧੀ ਤਜ਼ਵੀਜ ਤਿਆਰ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

ਐਸ.ਏ.ਐਸ ਨਗਰ, 19 ਮਈ: 

ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਇੱਥੇ ਲਾਈਵਸਟਾਕ ਕੰਪਲੈਕਸ ਵਿਖੇ ਅਗਾਂਹਵਧੂ ਡੇਅਰੀ ਫਾਰਮਰਾਂ ਅਤੇ ਮੱਛੀ ਪਾਲਕਾਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਉਨ੍ਹਾਂ ਨੇ ਡੇਅਰੀ ਫਾਰਮਰਾਂ ਅਤੇ ਮੱਛੀ ਪਾਲਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।



        ਕੈਬਨਿਟ ਮੰਤਰੀ ਨੇ ਇਸ ਮੌਕੇ ਕਿਹਾ ਕਿ ਸਰਕਾਰ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਲਈ ਵੱਚਨਬੱਧ ਹੈ, ਜਿਸ ਲਈ ਖੇਤੀਬਾੜੀ ਦੇ ਸਹਾਇਕ ਧੰਦੇ ਡੇਅਰੀ ਫਾਰਮਿੰਗ ਅਤੇ ਮੱਛੀ ਪਾਲਣ, ਤੇ ਪਸ਼ੂ ਪਾਲਣ ਨੂੰ ਵੱਡੇ ਪੱਧਰ ਤੇ ਪ੍ਰਫੁੱਲਿਤ ਕਰਨ ਅਤੇ ਇਸ ਖੇਤਰ ਵਿਚ ਸੂਬੇ ਨੂੰ ਮੋਹਰੀ ਬਣਾਉਣ ਲਈ ਵਿਆਪਕ ਮੁਹਿੰਮ ਸੂਬੇ ਭਰ ਵਿਚ ਚਲਾਈ ਜਾਵੇਗੀ। ਉਨ੍ਹਾਂ ਵੱਲੋਂ ਨੋਜਵਾਨਾਂ ਨੂੰ ਇਨ੍ਹਾਂ ਧੰਦਿਆਂ ਨਾਲ ਜੁੜਨ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਵਲੋਂ ਇੰਨਾਂ ਸਹਾਇਕ ਧੰਦਿਆਂ ਨਾਲ ਜੁੜਨ ਵਾਲਿਆਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇਗੀ।



ਅੱਜ ਬਾਅਦ ਦੁਪਿਹਰ ਪਹਿਲਾਂ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪ੍ਰੋਗਰੈਸਿਵ ਡੇਅਰੀ ਫਾਰਮਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨਾਂ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਅੱਜ ਕੱਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵਿਸਥਾਰ ਨਾਲ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕਰਕੇ ਹੱਲ ਕਰਵਾਉਣਗੇ। 



ਇਸ ਤੋਂ ਪਹਿਲਾਂ ਪੀ.ਡੀ.ਐਫ.ਏ. ਦੇ ਪ੍ਰਧਾਨ ਦਲਜੀਤ ਸਿੰਘ ਦੀ ਅਗਵਾਈ ਵਿਚ ਡੇਅਰੀ ਫਾਰਮਰਾਂ ਵਲੋਂ ਦੁੱਧ ਦੇ ਰੇਟ ਵਧਾਉਣ, ਸਸਤੀ ਫੀਡ ਉਪਲੱਬਧ ਕਰਵਾਉਣ ਆਦਿ ਤੋਂ ਇਲਾਵਾ ਦੁੱਧ ਦੀਆਂ ਕੀਮਤਾਂ ਵਾਸਤੇ ਸਟੇਬਲਾਈਜੇਸ਼ਨ ਫੰਡ ਕਾਇਮ ਕਰਨ ਸਬੰਧੀ ਸੁਝਾਅ ਪੇੁਸ਼ ਕੀਤੇ ਗਏ।ਇਸ ਨਾਲ ਹੀ ਮੋਜੂਦ ਡੇਅਰੀ ਫਾਰਮਰਾਂ ਵੱਲੋਂ ਮਿਲਾਵਟੀ ਦੁੱਧ ਦੇ ਧੰਦੇ ਤੇ ਨਕੇਲ ਕੱਸਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ।


ਮੰਤਰੀ ਕੁਲਦੀਪ ਧਾਲੀਵਾਲ ਨੇ ਇਸ ਮੌਕੇ ਕਿਹਾ ਕਿ ਹਾਲੇ ਵੀ ਸੂਬੇ ਦੇ ਅੱਧੇ ਪਿੰਡ ਵੇਰਕਾ ਨਾਲ ਨਹੀਂ ਜੂੜੇ ਹੋਏ ਅਤੇ ਉਨਾਂ ਦਾ ਮੁੱਖ ਟੀਚਾ ਸਾਰੇ ਪਿੰਡਾਂ ਵਿਚ ਡੇਅਰੀ ਫਾਰਮਿੰਗ ਦੇ ਧੰਦੇ ਨਾਲ ਲੋਕਾਂ ਨੂੰ ਜੋੜ ਕੇ ਸਹਿਕਾਰਤਾ ਲਹਿਰ ਨੂੰ ਸੂਬੇ ਵਿਚ ਹੋਰ ਮਜਬੂਤ ਕਰਨਾ ਹੈ।ਇਸ ਮੌਕੇ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਬਣੇ ਹਾਲੇ ਦੋ ਮਹੀਨੇ ਦਾ ਸਮਾਂ ਹੀ ਹੋਇਆ ਹੈ ਸੋ ਸਾਰੇ ਡੇਅਰੀ ਫਾਰਮਰ ਸਰਕਾਰ ਨਾਲ ਸਹਿਯੋਗ ਕਰਨ ਅਤੇ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇਗਾ। 


ਇਸ ਉਪਰੰਤ ਮੰਤਰੀ ਨੇ ਮੱਛੀ ਅਤੇ ਝੀਂਗਾ ਪਾਲਕਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਸੁਣੇ ਅਤੇ ਸਰਕਾਰ ਵਲੋਂ ਇਸ ਕਿੱਤੇ ਨੂੰ ਪ੍ਰਫੁਲਤ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ।ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਨੋਜਵਾਨਾਂ ਨੂੰ ਮੱਛੀ ਅਤੇ ਝੀਂਗਾ ਪਾਲਣ ਨਾਲ ਜੋੜ ਕੇ ਇੱਕ ਲੱਖ ਏਕੜ ਖਾਰੇਪਣ ਨਾਲ ਪ੍ਰਭਾਵਿਤ ਜਮੀਨ ਨੂੰ ਝੀਂਗਾ ਪਾਲਣ ਅਧੀਨ ਲਿਆਂਦਾ ਜਾਵੇ। ਇਸ ਵਾਸਤੇ ਨੋਜਵਾਨਾਂ ਨੂੰ ਨਿਯਮਤ ਤੌਰ ਤੇ ਝੀਂਗਾ ਪਾਲਣ ਦੀ ਟ੍ਰੇਨਿੰਗ ਮੁੱਹਈਆ ਜਾਵੇ। ਮੱਛੀ ਅਤੇ ਝੀਂਗਾ ਪਾਲਕਾਂ ਦੇ ਸੁਝਾਅ ਨੂੰ ਪ੍ਰਵਾਨ ਕਰਦਿਆਂ ਮੰਤਰੀ ਨੇ ਉਪ-ਕੁਲਪਤੀ, ਗੁਰੂ ਆਗੰਦ ਦੇਵ ਵੈਟਨਰੀ ਐਨੀਮਲ ਸਾਇਸਜ਼ ਯੂਨਿਵਰਸਿਟੀ ਡਾ. ਇੰਦਰਜੀਤ ਸਿੰਘ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਝੀਂਗਾ ਪਾਲਣ ਲਈ ਕਿਸਾਨਾਂ ਨੂੰ ਹਰ ਸਾਲ ਜਨਵਰੀ, ਫਰਵਰੀ ਅਤੇ ਮਾਰਚ ਦੇ ਮਹੀਨੇ ਟ੍ਰੇਨਿੰਗ ਦੇਣ ਲਈ ਪ੍ਰਬੰਧ ਕੀਤੇ ਜਾਣ।


ਕਿਸਾਨਾਂ ਨੇ ਮੰਤਰੀ ਨੂੰ ਸੁਝਾਅ ਦਿੱਤਾ ਕਿ ਖਾਲੀ ਪਈਆਂ ਪੰਚਾਇਤੀ ਜਮੀਨਾਂ ਨੂੰ ਮੱਛੀ ਪਾਲਣ ਅਧੀਨ ਲਿਆਉਣ ਲਈ ਠੇਕੇ ਤੇ ਦਿੱਤੀਆਂ ਜਾਣ ਤੇ ਨੂੰ ਠੇਕੇ ਤੇ ਦੇਣ ਸਬੰਧੀ ਪ੍ਰਣਾਲੀ ਨੂੰ ਹੋਰ ਸੌਖਾਲਾ ਬਣਾਇਆ ਜਾਵੇ।ਜਿਸ ਸਬੰਧੀ ਉਨਾਂ ਖਾਲੀ ਅਣਵਰਤੀਆਂ ਪੰਚਾਇਤੀ ਜ਼ਮੀਨਾ ਸਬੰਧੀ ਜਾਣਕਾਰੀ ਇਕੱਤਰ ਕਰਨਮ ਲਈ ਹੁਕਮ ਜਾਰੀ ਕੀਤੇ ਤਾਂ ਜੋ ਮੱਛੀ ਪਾਲਣ ਅਧੀਨ ਰਕਬੇ ਨੂੰ ਹੋਰ ਵਧਾਇਆ ਜਾ ਸਕੇ।


ਇਕ ਹੋਰ ਵਿਚਾਰ ਨਾਲ ਸਹਿਮਤੀ ਪ੍ਰਗਟ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੱਛੀ ਤੇ ਝੀਂਗਾ ਪਾਲਣ ਵਾਸਤੇ ਬਿਜਲੀ ਦੇ ਖਰਚਿਆਂ ਨੂੰ ਘਟਾਉਣ ਲਈ ਸੋਲਰ ਪੰਪਾਂ ਨੂੰ ਸਬਸਿਡੀ ਤੇ ਲਗਾਵਾਉਣ ਸਬੰਧੀ ਤਜ਼ਵੀਜ ਤਿਆਰ ਕਰਕੇ ਪੇਸ਼ ਕੀਤੀ ਜਾਵੇ, ਉਨ੍ਹਾਂ ਨਾਲ ਹੀ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੋਲਰ ਪੰਪ ਲਗਵਾਉਣ ਦੇ ਚਾਹਵਾਨ ਮੱਛੀ ਅਤੇ ਝੀਂਗਾ ਪਾਲਕਾਂ ਦੇ ਕੇਸ ਵੀ ਵਿਭਾਗ ਵਲੋਂ ਤਿਆਰ ਕਰਕੇ ਪੇਡਾ ਨੂੰ ਭੇਜੇ ਜਾਣ ਅਤੇ ਪੂਰੀ ਪੈਰਵਾਈ ਕੀਤੀ ਜਾਵੇ।


ਮੱਛੀ ਤਲਾਬਾਂ ਵਿੱਚ ਮੱਛੀ ਦੀ ਚੋਰੀ ਦੀ ਸਮੱਸਿਆ ਦੇ ਹੱਲ ਸਬੰਧੀ ਮੰਤਰੀ ਨੇ ਵਿਭਾਗ ਨੂੰ ਹੁਕਮ ਦਿੱਤੇ ਲਈ ਤਲਾਬਾਂ ਤੇ ਸੀ.ਸੀ.ਟੀ.ਵੀ ਦੀ ਸਹੂਲਤ ਪ੍ਰਦਾਨ ਕਰਨ ਲਈ ਤਜ਼ਵੀਜ ਤਿਆਰ ਕੀਤੀ ਜਾਵੇ।      ਇਸ ਤੋਂ ਇਲਾਵਾ ਮੰਤਰੀ ਨੇ ਮੱਛੀ ਤੇ ਝੀਂਗੇ ਦੀ ਫਸਲ ਦੇ ਬੀਮੇ ਦੀ ਸਹੂਲਤ ਕਿਸਾਨਾਂ ਨੂੰ ਪ੍ਰਦਾਨ ਕਰਨ ਲਈ ਸੰਭਾਵਨਾਵਾ ਤਲਾਸ਼ ਕਰਨ ਲਈ ਆਦੇਸ਼ ਦਿੱਤੇ ਗਏ।


ਇਸ ਮੀਟਿੰਗ ਵਿਚ ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ, ਕਲਦੀਪ ਸਿੰਘ ਸੰਘਾ ਮੈਨੇਜਿੰਗ ਡਾਇਰੈਕਟਰ, ਮਿਲਕਫੈੱਡ ਪਸੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ, ਡਾ. ਸੁਭਾਸ਼ ਚੰਦਰ, ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਕੁਲਦੀਪ ਸਿੰਘ ਜੱਸੋਵਾਲ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ, ਗਡਵਾਸੂ, ਸੁਖਵਿੰਦਰ ਸਿੰਘ ਵਾਲੀਆ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਅਤੇ ਡੇਅਰੀ ਵਿਕਾਸ ਵਿਭਾਗ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Share:

Wednesday, May 18, 2022

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਨਾਲ ਗਵਰਨਿੰਗ ਕਾਉਂਸਿਲ ਦੀ ਹੋਈ ਮੀਟਿੰਗ

ਐਸ.ਏ.ਐਸ.ਨਗਰ, 18 ਮਈ

ਸ਼੍ਰੀ ਅਮਿਤ ਤਲਵਾੜ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਅੱਜ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਦੀ ਗਵਰਨਿੰਗ ਕਾਉਂਸਿਲ ਦੀ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਉਕਤ ਮੀਟਿੰਗ ਦੋਰਾਨ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਅਮਰਦੀਪ ਸਿੰਘ ਗੁਜ਼ਰਾਲ, ਡਿਪਟੀ ਡਾਇਰੈਕਟਰ ਰੋਜਗਾਰ ਵਿਭਾਗ, ਲਾਈਨ ਡਿਪਾਰਟਮੈਂਟਸ, ਪੀ.ਐਸ.ਡੀ.ਐਮ ਅਤੇ ਹੋਰ ਵਿਭਾਗਾਂ ਦੇ ਮੁੱਖੀਆਂ/ਨੁਮਾਇਂਦਿਆਂ ਨੇ ਭਾਗ ਲਿਆ। 

ਸ਼੍ਰੀ ਅਮਿਤ ਤਲਵਾੜ, ਡਿਪਟੀ ਕਮਿਸ਼ਨਰ ਵਲੋਂ ਮੀਟਿੰਗ ਦੋਰਾਨ ਰੋਜਗਾਰ ਬਿਓਰੋ ਨੂੰ ਜੀ.ਐਮ.ਡੀ.ਆਈ.ਸੀ ਨਾਲ ਤਾਲਮੇਲ ਕਰਦੇ ਹੋਏ ਨਿਯੋਜਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਇੰਡਸਟ੍ਰੀ ਦੀ ਲੋੜ ਅਨੁਸਾਰ ਸਕਿੱਲ ਗੈਪ ਐਨਾਲਾਇਸ ਕਰਨ ਦੀ ਸਲਾਹ ਦਿਤੀ। ਉਨ੍ਹਾਂ ਵਲੋਂ ਆਈ.ਟੀ ਇੰਡਸਟ੍ਰੀ ਲਈ ਕੋਡਿੰਗ ਨਾਲ ਸਬੰਧਤ ਸ਼ੋਰਟ ਸਕਿਲ ਕੋਰਸ ਲਈ ਪੀ.ਐਸ.ਡੀ.ਐਮ ਅਤੇ ਜੀ.ਐਮ.ਡੀ.ਆਈ.ਸੀ ਦੇ ਨੁਮਾਇੰਦਿਆਂ ਨਾਲ ਵਿਚਾਰ ਕੀਤਾ ਗਿਆ।  ਡੀ.ਬੀ.ਈ.ਈ ਵਲੋਂ ਕਰਵਾਈ ਜਾਂਦੀ ਕਾਉਂਸਲਿੰਗ ਨੂੰ ਆਉਟਪੂੱਟ ਬੇਸਡ ਬਣਾਉਣ ਲਈ ਉਨ੍ਹਾਂ ਵਲੋਂ ਮਾਈ ਭਾਗੋ ਏ.ਐਫ.ਪੀ.ਆਈ, ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਅਤੇ ਅਜਿਹਿਆਂ ਹੋਰ ਸੰਸਥਾਵਾਂ ਵਿੱਚ ਡੀ.ਬੀ.ਈ.ਈ ਵਲੋਂ ਕਾਉਂਸਲਿੰਗ ਉਪਰੰਤ ਰੈਫਰ ਕੀਤੇ ਪ੍ਰਾਰਥਿਆਂ ਦੀ ਇਨਰੋਲਮੈਂਟ ਦਾ ਡਾਟਾ ਇਕੱਤਰ ਕਰਨ ਦੀ ਕਿਹਾ ਗਿਆ। ਮੀਟਿੰਗ ਵਿੱਚ ਮੌਜੂਦ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਪ੍ਰਾਈਵੇਟ ਸੈਕਟਰ ਦੇ ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਚਲਾਈ ਜਾ ਰਹੀ ਫਰੀਂ ਕੰਪੈਟੇਟਿਵ ਪ੍ਰੀਖਿਆ ਕੋਚਿੰਗ ਅਤੇ ਹੋਰ ਸਕੀਮ ਨਾਲ ਜੋੜਨ ਲਈ ਲੋੜੀਂਦੇ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ।

Share:

Sunday, May 8, 2022

ਮੁਹਾਲੀ ਹਲਕਾ ਵਿਧਾਇਕ ਵੱਲੋਂ ਬਲੌਂਗੀ ਵਿਖੇ ਟਿਊਬਵੈੱਲ ਦਾ ਕੀਤਾ ਗਿਆ ਉਦਘਾਟਨ


 *ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਦੋ ਹੋਰ ਟਿਊਬਵੈੱਲ ਲਗਾਏ ਜਾਣਗੇ : ਕੁਲਵੰਤ ਸਿੰਘ*

ਐਸ.ਏ.ਐਸ ਨਗਰ 8 ਮਈ  

ਸਥਾਨਕ ਲੋਕਾਂ ਨਾਲ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਦਿਆਂ ਮੁਹਾਲੀ ਹਲਕਾ ਵਿਧਾਇਕ ਸ੍ਰੀ ਕੁਲਵੰਤ ਸਿੰਘ ਵੱਲੋਂ ਅੱਜ ਬਲੌਂਗੀ ਵਿਖੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ  ਗਰਮੀਆਂ ਦੌਰਾਨ ਪੀਣ ਵਾਲੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਦੋ ਹੋਰ ਟਿਊਬਵੈੱਲ ਲਗਾਏ ਜਾਣਗੇ ਅਤੇ  ਫਿਰਨੀ ਦੀ ਸੜਕ ਨੂੰ ਵੀ ਜਲਦ ਹੀ ਬਣਾਇਆ ਜਾਵੇਗਾ ।

ਵਧੇਰੇ  ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦੇ ਕੇ ਸੱਤਾ ਵਿੱਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖ਼ਰਾ ਉਤਰੇਗੀ ਅਤੇ ਹਰ ਕੀਤੇ ਹੋਏ ਵਾਅਦੇ ਨੂੰ ਪੂਰਾ ਕਰੇਗੀ ।ਉਨ੍ਹਾਂ ਦੱਸਿਆ ਕਿ ਇਕ ਮਹੀਨੇ ਦੇ ਅੰਦਰ ਬਲੌਂਗੀ ਵਾਸੀਆਂ ਦੀ ਪਾਣੀ ਦੀ ਵੱਡੀ ਸਮੱਸਿਆ ਨੂੰ ਹੱਲ ਕੀਤਾ ਗਿਆ ਹੈ l ਉਨ੍ਹਾਂ ਸਥਾਨਕ ਲੋਕਾਂ ਦੀਆਂ ਹੋਰ ਸਮੱਸਿਆਵਾਂ ਨੂੰ ਸੁਣਿਆ ਅਤੇ ਛੇਤੀ ਹੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ।

ਜ਼ਿਕਰਯੋਗ ਹੈ ਕਿ ਸ੍ਰੀ ਕੁਲਵੰਤ ਸਿੰਘ ਵਿਧਾਇਕ ਹਲਕਾ ਮੁਹਾਲੀ  ਨੂੰ ਪਿਛਲੇ ਦਿਨਾਂ 'ਚ ਬਲੌਂਗੀ ਵਿਖੇ ਪੀਣ ਵਾਲੇ ਪਾਣੀ ਦੀ ਆ ਰਹੀ ਕਮੀ ਦੀ ਸ਼ਿਕਾਇਤ ਫੋਨ ਕਾਲ ਰਾਹੀਂ ਪ੍ਰਾਪਤ ਹੋਈ ਸੀ।ਮਿਲੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਕਰੀਬ ਇੱਕ ਮਹੀਨੇ ਦੇ ਅੰਦਰ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਲਗਾ ਕੇ ਲੋਕਾਂ ਦੀ ਵੱਡੀ ਸਮੱਸਿਆ ਨੂੰ ਹੱਲ ਕੀਤਾ ਹੈ।ਇਸ ਦੌਰਾਨ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। 

ਇਸ ਮੌਕੇ ਪਿੰਡ ਦੇ ਸਰਪੰਚ,ਪੰਚ ਅਤੇ ਪਿੰਡ ਵਾਸੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Share:

Tuesday, April 19, 2022

ਐਸ.ਸੀ.ਕਮਿਸ਼ਨ ਦੇ ਮੈਂਬਰਾਂ ਵੱਲੋਂ ਪਿੰਡ ਰੁੜਕਾ 'ਚ ਹੋਏ ਝਗੜੇ ਤੇ ਮਿਲੀ ਸ਼ਕਾਇਤ ਸਬੰਧੀ ਦੌਰਾ

*ਸਿਵਲ ਹਸਪਤਾਲ ਫੇਜ਼ 6 ਵਿਖੇ ਪਹੁੰਚ ਕੇ ਪੀੜ੍ਹਤ ਪਰਿਵਾਰ ਨਾਲ ਕੀਤੀ ਗੱਲਬਾਤ*

*ਮਾਮਲੇ ਦੀ ਡੂੰਘਾਈ ਵਿਚ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਕੀਤੀ ਗਠਿਤ*

*ਗਠਿਤ ਕਮੇਟੀ ਨੂੰ ਸ਼ੁੱਕਰਵਾਰ ਤੱਕ ਰਿਪੋਰਟ ਐਸ.ਸੀ ਕਮਿਸ਼ਨ ਨੂੰ ਸੌਂਪਣ ਦੇ ਦਿੱਤੇ ਆਦੇਸ਼*

ਐਸ.ਏ.ਐਸ. ਨਗਰ, 19 ਅਪ੍ਰੈਲ :

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਅਤੇ ਰਾਜ ਕੁਮਾਰ ਹੰਸ ਵੱਲੋਂ ਅੱਜ ਪਿੰਡ ਰੁੜਕਾ ਤੋਂ ਝਗੜੇ ਸਬੰਧੀ ਮਿਲੀ ਸ਼ਿਕਾਇਤ ਦੀ ਜਾਂਚ ਲਈ ਦੌਰਾ ਕੀਤਾ ਗਿਆ । ਉਨ੍ਹਾਂ ਵੱਲੋਂ ਸਿਵਲ ਹਸਪਤਾਲ ਫੇਜ਼ 6 ਵਿਖੇ ਪਹੁੰਚ ਕੇ ਪੀੜ੍ਹਤ ਪਰਿਵਾਰ ਦੀ ਸਾਰ ਲਈ ਗਈ ਅਤੇ ਮਾਮਲੇ ਬਾਰੇ ਪੁੱਛਗਿਛ ਕੀਤੀ ਗਈ।  ਜਾਣਕਾਰੀ ਦਿੰਦੇ ਹੋਏ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਪਿਛਲੇ ਦਿਨੀ ਕਮਿਸ਼ਨ ਨੂੰ ਪਿੰਡ ਰੁੜਕਾ ਤੋਂ ਝਗੜੇ ਸਬੰਧੀ ਸ਼ਕਾਇਤ ਪ੍ਰਾਪਤ ਹੋਈ ਸੀ । ਉਨ੍ਹਾਂ ਦੱਸਿਆ ਕਿ ਮਿਲੀ ਸ਼ਿਕਾਇਤ ਤੇ ਤਰੁੰਤ ਕਾਰਵਾਈ ਕਰਦਿਆ ਉਨ੍ਹਾਂ ਵੱਲੋਂ ਅੱਜ ਝਗੜੇ ਸਬੰਧੀ ਪੁੱਛ ਗਿੱਛ ਲਈ ਇਥੇ ਪਹੁੰਚ ਕੀਤੀ ਗਈ ਹੈ। 


ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਹੰਸ ਨੇ ਦੱਸਿਆ ਕਿ ਕਮਿਸ਼ਨ ਨੂੰ ਐਸ.ਸੀ ਭਾਈਚਾਰੇ ਨਾਲ ਸਬੰਧਿਤ ਪਰਿਵਾਰ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਜਰਨਲ ਭਾਈਚਾਰੇ ਨਾਲ ਸਬੰਧਿਤ ਕੁੱਝ ਲੋਕਾਂ ਵੱਲੋਂ ਉਨ੍ਹਾਂ ਦੇ ਘਰ ਉੱਤੇ ਹਮਲਾ ਕੀਤਾ ਗਿਆ , ਜਾਤੀਸੂਚਕ ਸ਼ਬਦ ਬੋਲੇ ਗਏ ਅਤੇ ਜਾਨੋ ਮਾਰਨ ਕੋਸ਼ਿਸ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਕਮਿਸ਼ਨ ਨੂੰ ਮਿਲੀ ਇਸ ਸ਼ਿਕਾਇਤ ਤੇ ਅਮਲ ਕਰਦਿਆ ਕਮਿਸ਼ਨ ਵੱਲੋ ਅੱਜ ਇਥੇ ਪਹੁੰਚ ਕਰਕੇ ਮਾਮਲੇ ਬਾਰੇ ਵਿਸਥਾਰ ਪੂਰਵਿਕ ਜਾਣਿਆ ਗਿਆ ਹੈ । ਉਨ੍ਹਾਂ ਕਿਹਾ ਐਸ.ਸੀ ਭਾਈਚਾਰੇ ਨਾਲ ਕਿਸੇ ਕਿਸਮ ਦੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਬਣਦਾ ਮਾਣ ਸਨਮਾਨ ਦਿਵਾਉਂਣ ਲਈ ਐਸ .ਸੀ ਕਮਿਸ਼ਨ ਵੱਚਨਬੱਧ ਹੈ । 

ਉਨ੍ਹਾਂ ਪੁਲਿਸ ਅਧੀਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਕਤ ਮਾਮਲੇ ਦੀ ਡੂਘਾਈ ਵਿੱਚ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਐਸ.ਸੀ ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਜਾਣ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ । ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ  ਹਦਾਇਤ ਕੀਤੀ ਕਿ ਮਾਮਲੇ ਦੀ ਰਿਪੋਰਟ ਸ਼ੁੱਕਰਵਾਰ ਨੂੰ ਨਿੱਜੀ ਤੌਰ ਤੇ ਕਮਿਸ਼ਨ 'ਚ ਹਾਜ਼ਰ ਹੋ ਭੇਜੀ ਜਾਵੇ। 

ਉਨ੍ਹਾਂ ਦੱਸਿਆ ਕਿ ਵਿਰੋਧੀ ਧਿਰ ਵੱਲੋਂ ਪੇਸ਼ ਕੀਤੀ ਗਈ ਐਮ.ਐਲ.ਆਰ ਰਿਪੋਰਟ ਦੀ ਜਾਂਚ ਕਰਨ ਲਈ ਇੱਕ ਕਮੇਟੀ ਗਠਿਤ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਗਠਿਤ ਕਮੇਟੀ ਦੇ ਮੈਂਬਰ ਇਸ ਰਿਪੋਰਟ ਦੀ ਜਾਂਚ ਕਰਨਗੇ ਅਤੇ ਜੇਕਰ ਰਿਪੋਰਟ ਗਲਤ ਪਾਈ ਜਾਂਦੀ ਹੈ ਤਾਂ ਸਬੰਧਿਤ ਡਾਕਟਰਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ । 

ਇਸ ਮੌਕੇ ਐਸ.ਡੀ.ਐਮ ਐਸ.ਏ.ਐਸ ਨਗਰ ਸ੍ਰੀ ਹਰਬੰਸ ਸਿੰਘ,ਡੀ.ਐਸ.ਪੀ ਸ੍ਰੀ ਮਨਜੀਤ ਸਿੰਘ ਬਾਜਵਾ, ਸੀਨੀਅਰ ਮੈਡੀਕਲ ਅਫ਼ਸਰ ਡਾ ਵਿਜੈ ਭਗਤ,ਜਿਲ੍ਹਾ ਭਲਾਈ ਅਫ਼ਸਰ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵਿਸ਼ੇਸ ਤੌਰ ਤੇ ਹਾਜ਼ਰ ਸਨ।

Share:

Monday, April 18, 2022

ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਵਲੋਂ ਸੂਬਾ ਪੱਧਰੀ ਸਿਹਤ ਮੇਲਿਆਂ ਦੀ ਸ਼ੁਰੂਆਤ*

18 ਤੋਂ 22 ਅਪ੍ਰੈਲ ਤਕ ਪੰਜਾਬ ਭਰ ’ਚ ਲੱਗ ਰਹੇ ਹਨ 119 ਬਲਾਕ ਪੱਧਰੀ ਸਿਹਤ ਮੇਲੇ

ਸਿਹਤ ਢਾਂਚੇ ’ਚ ਵਿਆਪਕ ਸੁਧਾਰ ਕਰ ਕੇ ਲੋਕਾਂ ਨੂੰ ਉੱਚ-ਪੱਧਰ ਦੀਆਂ ਸਿਹਤ ਸਹੂਲਤਾਂ ਦੇਵਾਂਗੇ : ਸਿਹਤ ਮੰਤਰੀ


ਐਸ.ਏ.ਐਸ ਨਗਰ ,  18 ਅਪ੍ਰੈਲ  : ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਮੁਹਿੰਮ ਤਹਿਤ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਡਾ. ਵਿਜੇ ਸਿੰਗਲਾ ਨੇ ਪੰਜਾਬ ਭਰ ਵਿਚ ਲੱਗਣ ਵਾਲੇ ਸਿਹਤ ਮੇਲਿਆਂ ਦਾ ਅੱਜ ਸ਼ੁਭ-ਆਰੰਭ ਕੀਤਾ। ਜ਼ਿਲ੍ਹਾ ਹਸਪਤਾਲ ਵਿਚ ਹੋਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਵਿਜੇ ਸਿੰਗਲਾ ਨੇ ਦਸਿਆ ਕਿ ਸੂਬੇ ਵਿਚ 18 ਤੋਂ 22 ਅਪ੍ਰੈਲ ਤਕ 119 ਬਲਾਕ ਪੱਧਰੀ ਸਿਹਤ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ ਜਿਥੇ ਲੋਕਾਂ ਖ਼ਾਸਕਰ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਮਿਆਰੀ ਤੇ ਵਿਆਪਕ ਸਿਹਤ ਸੇਵਾਵਾਂ ਮੁਹਈਆ ਕਰਾਉਣਾ ਹੈ, ਉਥੇ ਉਨ੍ਹਾਂ ਨੂੰ ਵੱਖ-ਵੱਖ ਬੀਮਾਰੀਆਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ  ਦੇਣਾ ਹੈ। ਉਨ੍ਹਾਂ ਕਿਹਾ, ‘ਸਿਹਤ ਦਾ ਮਾਮਲਾ ਅੱਜ ਚੋਖੇ ਧਿਆਨ ਦੀ ਮੰਗ ਕਰਦਾ ਹੈ। ਸਾਡੀ ਸਰਕਾਰ ਲੋਕਾਂ ਦੀ ਮੁਕੰਮਲ ਤੰਦਰੁਸਤੀ ਯਕੀਨੀ ਕਰਨ ਅਤੇ ਸਿਹਤ ਢਾਂਚੇ ਨੂੰ ਸੁਧਾਰ ਕੇ ਮਿਆਰੀ ਸਿਹਤ ਸਹੂਲਤਾਂ ਦੇਣ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ।’ ਸ੍ਰੀ ਸਿੰਗਲਾ ਨੇ ਕਿਹਾ ਕਿ ਅਜਿਹੇ ਮੇਲਿਆਂ ਦਾ ਉਦੇਸ਼ ਤਦ ਹੀ ਪੂਰਾ ਹੋਵੇਗਾ ਜਦ  ਲੋਕਾਂ ਨੂੰ ਹਸਪਤਾਲ ਵਿਚ ਪੂਂਰੀਆਂ ਦਵਾਈਆਂ, ਲੋੜੀਂਦੇ ਸਾਰੇ ਟੈਸਟ ਅਤੇ ਹੋਰ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਭਰੋਸਾ ਦਿਤਾ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਉਚ ਪੱਧਰ ਦੀਆਂ ਸਿਹਤ ਸਹੂਲਤਾਂ ਦਿਤੀਆਂ ਜਾਣਗੀਆਂ।


           ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਸਿਹਤ ਮੰਤਰੀ ਡਾ. ਸਿੰਗਲਾ ਦਾ ਧਨਵਾਦ ਕਰਦਿਆਂ ਕਿਹਾ ਕਿ ਮੋਹਾਲੀ ਹਲਕੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਲੋਕਾਂ ਦੀ ਸਿਹਤ ਨਾਲ ਜੁੜੇ ਇਨ੍ਹਾਂ ਮੇਲਿਆਂ ਦਾ ਸੂਬਾ ਪੱਧਰੀ ਆਗਾਜ਼ ਉਨ੍ਹਾਂ ਦੇ ਹਲਕੇ ਤੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਵਾਸੀ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਦੋਹਰੀ ਮਾਰ ਝੱਲ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਜਲਦੀ ਜਾਂਚ ਕਰਕੇ, ਸਿਹਤ ਸਿੱਖਿਆ ਪ੍ਰਦਾਨ ਕਰਕੇ, ਸਮੇਂ ਸਿਰ ਰੈਫਰਲ ਅਤੇ ਪ੍ਰਬੰਧਨ ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜਾਗਰੂਕਤਾ ਦੀ ਘਾਟ ਅਤੇ ਸਿਹਤ ਪ੍ਰਤੀ ਮਾੜੀਆਂ ਆਦਤਾਂ ਕਈ ਬਿਮਾਰੀਆਂ ਦੇ ਮੁੱਖ ਕਾਰਨ ਪਾਏ ਗਏ ਹਨ।ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਮੇਲੇ ਲੋਕਾਂ ਲਈ ਬੇਹੱਦ ਮੁੱਲਵਾਨ ਸਾਬਤ ਹੋਣਗੇ ਅਤੇ ਸੂਬਾ ਵਾਸੀਆਂ ਨੂੰ ਸਿਹਤ ਪੱਖੋਂ ਹੋਰ ਤੰਦਰੁਸਤ ਬਣਾਉਣ ’ਚ ਵੱਡਮੁੱਲਾ ਯੋਗਦਾਨ ਪਾਉਣਗੇ। ਜ਼ਿਕਰਯੋਗ ਹੈ ਕਿ ਅੱਜ ਮੇਲੇ ਵਿਚ ਵੱਖ-ਵੱਖ ਬੀਮਾਰੀਆਂ ਨਾਲ ਸਬੰਧਤ ਕਈ ਸਟਾਲ ਲਾਏ ਗਏ ਜਿਨ੍ਹਾਂ ਵਿਚ ਭਾਰੀ ਗਿਣਤੀ ਵਿਚ ਲੋਕਾਂ ਨੇ ਆ ਕੇ ਮੌਕੇ ’ਤੇ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਲਾਭ ਲਿਆ।  ਇਸ ਤੋਂ ਇਲਾਵਾ ਹੋਰ ਵਿਭਾਗਾਂ ਨੇ ਵੀ ਆਪੋ ਅਪਣੇ ਸਟਾਲ ਲਗਾਏ। ਇਨ੍ਹਾਂ ਮੇਲਿਆਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਤੋਂ ਇਲਾਵਾ ਸਰਕਾਰ ਦੇ ਹੋਰ ਕਈ ਵਿਭਾਗ ਜਿਵੇਂ ਖੁਰਾਕ  ਅਤੇ ਸਪਲਾਈਜ਼ ਵਿਭਾਗ, ਯੁਵਕ ਮਾਮਲੇ ਅਤੇ ਖੇਡ ਵਿਭਾਗ, ਆਯੂਸ਼ ਵਿਭਾਗ, ਸਕੂਲ ਸਿੱਖਿਆ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ,  ਪੰਚਾਇਤੀ ਰਾਜ ਸੰਸਥਾ ਅਤੇ ਸ਼ਹਿਰੀ ਵਿਕਾਸ ਵਿਭਾਗ ਹਿੱਸਾ ਲੈ ਰਹੇ ਹਨ। ਇਨ੍ਹਾਂ ਮੇਲਿਆਂ ਵਿਚ ਲੈਬਾਟਰੀ ਸੇਵਾਵਾਂ, ਕੰਸਲਟੇਸ਼ਨ, ਦਵਾਈ ਅਤੇ ਇਲਾਜ, ਰੈਫਰਲ ਆਦਿ ਵੱਖ-ਵੱਖ ਸਹੂਲਤਾਂ ਇੱਕ ਥਾਂ `ਤੇ ਉਪਲਬਧ ਹੋਣਗੀਆਂ।



ਸਮਾਗਮ ਵਿਚ ਸਿਹਤ ਤੇ ਪਰਿਵਾਰ   ਭਲਾਈ ਵਿਭਾਗ ਦੇ ਸਕੱਤਰ ਆਈ. ਏ. ਐਸ. ਸ੍ਰੀ ਅਜੋਏ ਸ਼ਰਮਾ, ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਕੁਮਾਰ ਰਾਹੁਲ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਜੀ. ਬੀ. ਸਿੰਘ, ਡਾਇਰੈਕਟਰ ਪਰਵਾਰ ਭਲਾਈ ਡਾ. ਓ.ਪੀ. ਗੋਜਰਾ, ਡਿਪਟੀ ਕਮਿਸ਼ਨਰ ਮੋਹਾਲੀ ਅਮਿਤ ਤਲਵਾੜ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਐਸ.ਡੀ.ਐਮ. ਹਰਬੰਸ ਸਿੰਘ, ਡੀ.ਆਈ.ਓ. ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾ. ਭਵਨੀਤ ਭਾਰਤੀ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਐਸ.ਐਮ.ਓ. ਡਾ. ਵਿਜੇ ਭਗਤ, ਡਾ. ਐਚ.ਐਸ. ਚੀਮਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ ਤੋਂ ਇਲਾਵਾ ਹੋਰ ਕਈ ਸਿਹਤ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।  



Share:

Tuesday, April 12, 2022

*ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਮਦਦ ਨਾਲ ਬੈਂਕ 'ਚ ਮਿਲੀ ਨੌਕਰੀ*



ਐਸ.ਏ.ਐਸ ਨਗਰ 12 ਅਪ੍ਰੈਲ 

ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਮੋਹਾਲੀ ਵਿਖੇ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਿਲ੍ਹੇ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਸੀ.ਈ.ਓ ਸ੍ਰੀ ਮੰਜੇਸ਼ ਸ਼ਰਮਾ ਨੇ ਦੱਸਿਆ ਕਿ ਡੀ.ਬੀ.ਈ.ਈ. ਮੋਹਾਲੀ ਵੱਲੋ ਚਮਕੌਰ ਸਾਹਿਬ ਦੀ ਵਸਨੀਕ ਪੂਜਾ ਦੀ ਐਚ.ਡੀ ਐਫ.ਸੀ ਬੈਂਕ ਵਿੱਚ  ਸਲੈਕਸ਼ਨ  ਕਰਵਾਈ ਗਈ ਹੈ।

ਉਨ੍ਹਾਂ ਦੱਸਿਆ ਪੂਜਾ ਚਮਕੌਰ ਸਾਹਿਬ ਦੀ ਰਹਿਣ ਵਾਲੀ ਹੈ ਅਤੇ ਉਹ ਗ੍ਰੈਜੂਏਟ ਹੈ। ਉਨ੍ਹਾਂ ਕਿਹਾ ਪੂਜਾ ਕਾਫੀ ਸਮੇਂ ਤੋਂ ਨੌਕਰੀ ਦੀ ਤਲਾਸ਼ ਕਰ ਰਹੀ ਸੀ, ਉਹ ਡੀ.ਬੀ.ਈ.ਈ., ਮੋਹਾਲੀ ਦੇ ਗਰੁੱਪ ਵਿੱਚ ਵੀ ਸ਼ਾਮਿਲ ਸੀ। ਰੁਜ਼ਗਾਰ ਦੀ ਤਲਾਸ਼ ਵਿੱਚ ਉਹ ਡੀ.ਬੀ.ਈ.ਈ.ਮੋਹਾਲੀ ਵਿਖੇ ਆਈ । ਉਨ੍ਹਾਂ ਦੱਸਿਆ ਕਿ ਡੀ.ਬੀ.ਈ.ਈ ਵੱਲੋਂ ਉਸਨੂੰ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ   ਅਤੇ  ਪਲੇਸਮੈਂਟ ਕੈਂਪ ਦੌਰਾਨ ਉਸਦੀ ਸਿਲੈਕਸ਼ਨ ਐੱਚ.ਡੀ.ਐਫ.ਸੀ ਬੈਂਕ  ਵਿੱਚ ਹੋ ਗਈ। 

                   ਉਨ੍ਹਾਂ ਦੱਸਿਆ ਸਿਲੈਕਸ਼ਨ  ਬਾਅਦ ਪੂਜਾ ਨੇ ਡੀ.ਬੀ.ਈ.ਈ., ਮੋਹਾਲੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ  ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਪੂਜਾ ਨੇ ਡੀ.ਬੀ.ਈ.ਈ. ਦੀਆਂ ਸਹੂਲਤਾਂ ਦੀ ਜਾਣਕਾਰੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦਾ ਵਾਅਦਾ ਕੀਤਾ।

Share:

Thursday, April 7, 2022

ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਕਿੱਤਾ ਕਾਨਫਰੰਸ ਦਾ ਆਯੋਜਨ


 ਐਸ.ਏ.ਐਸ ਨਗਰ 7 ਅਪ੍ਰੈਲ

ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾਰ ਦੀ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵੱਲੋਂ ਅੱਜ ਕਿੱਤਾ ਕਾਨਫਰੰਸ ਦਾ ਆਯੋਜਨ ਕਰਵਾਇਆ ਗਿਆ । ਜਾਣਕਾਰੀ ਦਿੰਦੇ ਹੋਏ ਡੀ ਸੀ.ਈ.ਓ ਸ੍ਰੀ ਮੰਜੇਸ਼ ਸ਼ਰਮਾਂ ਨੇ ਦੱਸਿਆ ਕਿ ਅੱਜ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਵੱਲੋਂ ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ (ਗਰਲਜ਼) ਸੋਹਾਣਾ ਵਿਖੇ ਕਿੱਤਾ ਕਾਨਫਰੰਸ ਦਾ ਆਯੋਜਨ ਕਰਵਾਇਆ ਗਿਆ। ਉਨ੍ਹਾਂ ਦੱਸਿਆ ਇਸ ਕਿੱਤਾ ਕਾਨਫਰੰਸ ਦੋਰਾਨ 69 ਵਿਦਿਆਰਥੀ ਅਤੇ ਸਕੂਲ ਸਟਾਫ ਨੇ ਭਾਗ ਲਿਆ।



 ਉਨ੍ਹਾਂ ਦੱਸਿਆ ਸ਼੍ਰੀ ਹਰਪ੍ਰੀਤ ਸਿੰਘ ਸਿੱਧੂ, ਰੋਜਗਾਰ ਅਫਸਰ, ਸ਼੍ਰੀ ਗੁਰਪ੍ਰੀਤ ਸਿੰਘ (ਪੀ.ਐਸ.ਡੀ.ਐਮ) ਅਤੇ ਮਿਸ ਨਬੀਹਾ (ਕਰਿਅਰ ਕਾਉਂਸਲਰ) ਨੇ ਮੋਜੂਦ ਵਿਦਿਆਰਥੀਆਂ ਨੂੰ ਮਾਈ ਭਾਗੋ ਆਰਮਡ ਫੋਰਸੇਜ਼ ਪ੍ਰੈਪਰੇਟਰੀ ਇੰਸਟੀਚਿਊਟ, ਸਵੈ-ਰੋਜਗਾਰ, ਪ੍ਰਤੀਯੋਗੀ ਪ੍ਰੀਖਿਆ ਦੀ ਕੋਚਿੰਗ, ਡੀ.ਬੀ.ਈ.ਈ, ਪੀ.ਜੀ.ਆਰ.ਕਾਮ ਅਤੇ ਪੀ.ਐਸ.ਡੀ.ਐਮ ਦੀਆਂ ਵੱਖ-ਵੱਖ ਸਕੀਮਾ ਬਾਰੇ ਜਾਗਰੂਕ ਕੀਤਾ।

ਇਸ ਮੌਕੇ ਸ਼੍ਰੀ ਹਰਪ੍ਰੀਤ ਸਿੰਘ ਸਿੱਧੂ, ਰੋਜਗਾਰ ਅਫਸਰ ਵੱਲੋਂ ਮੋਜੂਦ ਵਿਦਿਆਰਥੀਆਂ ਨੂੰ ਉਕਤ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਇਨ੍ਹਾਂ ਬਾਰੇ ਹੋਰਾਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।

Share:

Wednesday, April 6, 2022

ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਕਰਿਅਰ ਕਾਨਫਰੰਸ ਦਾ ਆਯੋਜਨ

ਐਸ.ਏ.ਐਸ ਨਗਰ 6 ਅਪ੍ਰੈਲ 

ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾਰ ਦੀ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵੱਲੋਂ ਅੱਜ ਕਰਿਅਰ ਕਾਨਫਰੰਸ ਦਾ ਆਯੋਜਨ ਕਰਵਾਇਆ ਗਿਆ । ਜਾਣਕਾਰੀ ਦਿੰਦੇ ਹੋਏ ਡੀ ਸੀ.ਈ.ਓ ਸ੍ਰੀ ਮੰਜੇਸ਼ ਸ਼ਰਮਾਂ ਨੇ ਦੱਸਿਆ ਕਿ ਅੱਜ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ  ਵੱਲੋਂ ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ 3ਬੀ1 ਵਿਖੇ ਕਰਿਅਰ ਕਾਨਫਰੰਸ ਕਰਵਾਈ ਗਈ । ਉਨ੍ਹਾਂ ਕਿਹਾ ਕਾਨਫਰੰਸ ਵਿੱਚ 82 ਵਿਦਿਆਰਥੀਆਂ ਅਤੇ ਸਕੂਲ ਸਟਾਫ ਨੇ ਭਾਗ ਲਿਆ। 

ਉਨ੍ਹਾਂ ਦੱਸਿਆ ਕਿ ਸ਼੍ਰੀ ਹਰਪ੍ਰੀਤ ਸਿੰਘ ਸਿੱਧੂ, ਰੋਜਗਾਰ ਅਫਸਰ, ਸ਼੍ਰੀ ਗੁਰਪ੍ਰੀਤ ਸਿੰਘ (ਪੀ.ਐਸ.ਡੀ.ਐਮ) ਅਤੇ ਮਿਸ ਨਬੀਹਾ (ਕਰਿਅਰ ਕਾਉਂਸਲਰ) ਨੇ ਮੋਜੂਦ ਵਿਦਿਆਰਥੀਆਂ ਨੂੰ ਮਾਈ ਭਾਗੋ ਆਰਮਡ ਫੋਰਸੇਜ਼ ਪ੍ਰੈਪਰੇਟਰੀ ਇੰਸਟੀਚਿਊਟ, ਫੋਰਨ ਸੈੱਲ, ਪ੍ਰਤੀਯੋਗੀ ਪ੍ਰੀਖਿਆ ਦੀ ਕੋਚਿੰਗ ਅਤੇ, ਡੀ.ਬੀ.ਈ.ਈ, ਪੀ.ਜੀ.ਆਰ.ਕਾਮ ਅਤੇ ਪੀ.ਐਸ.ਡੀ.ਐਮ ਦੀਆਂ ਵੱਖ-ਵੱਖ ਸਕੀਮਾ ਬਾਰੇ ਜਾਗਰੂਕ ਕੀਤਾ।

 ਇਸ ਮੌਕੇ ਸ਼੍ਰੀ ਹਰਪ੍ਰੀਤ ਸਿੰਘ ਸਿੱਧੂ, ਰੋਜਗਾਰ ਅਫਸਰ ਵੱਲੋਂ ਮੋਜੂਦ ਵਿਦਿਆਰਥੀਆਂ ਨੂੰ ਉਕਤ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਇਨ੍ਹਾਂ ਬਾਰੇ ਹੋਰਾਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।

Share:

7 ਅਪ੍ਰੈਲ ਤੋਂ ਸੇਵਾ ਕੇਂਦਰਾਂ ਦੇ ਕੰਮ ਕਾਜ ਤੇ ਸਮੇਂ ਵਿੱਚ ਤਬਦੀਲੀ

 *ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲੇ ਰਹਿਣਗੇ ਸੇਵਾ ਕੇਂਦਰ*

ਐਸ.ਏ.ਐਸ ਨਗਰ 6 ਅਪ੍ਰੈਲ (ਪਰਗਟ ਸਿੰਘ)

ਸੇਵਾ ਕੇਂਦਰਾਂ ‘ਚ ਆਮ ਜਨਤਾ ਦੀ ਸਹੂਲਤ ਨੂੰ ਵੇਖਦੇ ਹੋਏ ਕੰਮ ਕਾਜ ਅਤੇ ਸਮੇਂ ਵਿੱਚ 7 ਅਪ੍ਰੈਲ ਤੋਂ ਤਬਦੀਲੀ ਕੀਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾਰ ਨੇ ਦੱਸਿਆ ਕਿ ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਸ਼ਨੀਵਾਰ ,ਐਤਵਾਰ  ਨੂੰ ਸੇਵਾ ਕੇਂਦਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਮ ਜਨਤਾ ਨੂੰ ਸੇਵਾਵਾ ਮੁਹੱਇਆ ਕਰਵਾਉਣ ਲਈ  ਖੁੱਲੇ ਰਹਿਣਗੇ |



ਉਨ੍ਹਾਂ ਦੱਸਿਆ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਕੁੱਲ 15  ਸੇਵਾ ਕੇਂਦਰ ਚੱਲ ਰਹੇ ਹਨ, ਜਿਹਨਾਂ ਵਿੱਚ ਸ਼ਹਿਰੀ ਸੇਵਾ ਕੇਂਦਰ ਤਹਿਸੀਲ ਪੱਧਰ ਤੇ 12 ਅਤੇ ਪਿੰਡਾਂ ਵਿੱਚ 3 ਸੇਵਾ ਕੇਂਦਰ ਹਨ | ਸੇਵਾ ਕੇਂਦਰਾਂ ਵਲੋ  24 ਵਿਭਾਗਾ ਦੀਆਂ 375 ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ | 

ਸ੍ਰੀ ਤਲਵਾਰ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਪ੍ਰਸਾਸਨਿਕ ਸਹੂਲਤਾ ਉਪਲਬਧ  ਕਰਵਾਉਣ ਲਈ ਇਹ ਸੇਵਾ ਕੇਂਦਰ ਸਹਾਈ ਸਿੱਧ ਹੋ ਰਹੇ ਹਨ। ਕੰਮਕਾਜੀ ਵਿਅਕਤੀ ਅਕਸਰ ਹੀ ਸੇਵਾ ਕੇਂਦਰਾਂ ਨੂੰ ਸ਼ਨੀਵਾਰ ਅਤੇ ਐਤਵਾਰ ਖੋਲ੍ਹਣ ਦੀ ਮੰਗ ਕਰਦੇ ਹਨ, ਕਿਉਕਿ ਉਨ੍ਹਾਂ ਨੂੰ ਆਪਣੇ ਕੰਮਕਾਰ ਲਈ ਛੁੱਟੀ ਲੈਣੀ ਪੈਂਦੀ ਹੈ। ਆਮ ਲੋਕਾਂ ਦੀ ਇਸ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ।

Share:

Monday, April 4, 2022

ਕਿੱਕ ਬਾਕਸਿੰਗ 'ਚ ਨੈਤਿਕ ਸ਼ਰਮਾਂ ਨੇ ਜਿੱਤਿਆ ਗੋਲਡ ਮੈਡਲ

ਐਸ.ਏ.ਐਸ ਨਗਰ 4 ਅਪ੍ਰੈਲ

ਕਮਾਂਡੋ ਕੰਪਲੈਕਸ ਫੇਸ-11, ਐੈਸ.ਏ.ਐਸ.ਨਗਰ ਵਿਖੇ ਚੱਲ ਰਹੀ ਕਮਾਂਡੋ ਬਾਕਸਿੰਗ ਅਕੈਡਮੀ ਦੇ ਖਿਡਾਰੀਆਂ ਵਲੋਂ 25 ਮਾਰਚ ਤੋਂ 29 ਮਾਰਚ ਤੱਕ ਸੋਲਨ ਵਿਖੇ ਹੋਈ ਕਿੱਕ ਬਾਕਸਿੰਗ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਅਤੇ ਟ੍ਰੇਨਰ ਸ੍ਰੀ ਮਹਿਦੰਰਪਾਲ ਨੇ ਦੱਸਿਆ ਕਿ  ਅਕੈਡਮੀ ਦੇ ਬੋਕਸਰ ਨੈਤਿਕ ਸਰਮਾਂ ਨੇ ਮਹਾਂਰਾਸ਼ਟਰ, ਕੇਰਲ, ਪੱਛਮੀਬੰਗਾਲ ਦੇ ਖਿਡਾਰੀਆਂ ਨੂੰ ਪਿਛਾੜਦੇ ਹੋਏ ਗੋਲਡ ਮੈਡਲ ਜਿੱਤਿਆ ਹੈ। 



 ਉਨ੍ਹਾਂ ਦੱਸਿਆ ਇਸ ਪ੍ਰਤੀਯੋਗਤਾ ਵਿੱਚ ਨੈਤਿਕ ਸ਼ਰਮਾਂ ਦੇ ਭਰਾ ਰਿਤਕ ਸ਼ਰਮਾਂ ਨੇ ਵੀ ਹਿੱਸਾ ਲਿਆ ਪਰ ਉਹ ਮੈਡਲ ਲੈਣ ਵਿੱਚ ਅਸਫਲ ਰਿਹਾ । ਉਨ੍ਹਾਂ ਕਿਹਾ ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਲੜਕੀਆਂ  ਵਿੱਚ ਪ੍ਰਿਆਂਸ਼ੀ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ । ਉਨ੍ਹਾਂ ਦੱਸਿਆ ਇਸ ਪ੍ਰਤੀ ਯੋਗਤਾ ਵਿੱਚ ਲੜਕੇ-ਲੜਕੀਆਂ ਦੇ ਅਲੱਗ-ਅਲੱਗ ਗਰੁੱਪਾਂ ਵਿੱਚ 1000 ਦੇ ਲਗਭਗ ਖਿਡਾਰੀਆਂ ਨੇ ਹਿੱਸਾ ਲਿਆ ਸੀ ।

Share:

ਸਿਵਲ ਸਰਜਨ ਵਲੋਂ ਡੇਰਾਬੱਸੀ ਤੇ ਢਕੋਲੀ ਦੇ ਹਸਪਤਾਲਾਂ ਦਾ ਦੌਰਾ, ਦਿਤੀਆਂ ਹਦਾਇਤਾਂ


*ਸਰਕਾਰੀ ਸਿਹਤ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਸਾਫ਼-ਸੁਥਰਾ ਰਖਿਆ ਜਾਵੇ : ਡਾ. ਆਦਰਸ਼ਪਾਲ ਕੌਰ*

ਐਸ.ਏ.ਐਸ ਨਗਰ  4 ਅਪ੍ਰੈਲ  :

 ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਅਤੇ ਕਮਿਊਨਿਟੀ ਹੈਲਥ ਸੈਂਟਰ ਢਕੋਲੀ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿਵਲ ਸਰਜਨ ਨੇ ਰੂਟੀਨ ਚੈਕਿੰਗ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਿਤੀਆਂ ਜਾਣ ਵਾਲੀਆਂ ਦਵਾਈਆਂ ਦੀ ਉਪਲਭਧਤਾ ਅਤੇ ਮੈਡੀਕਲ ਸਾਜ਼ੋ-ਸਮਾਨ ਦੀ ਵੀ ਜਾਂਚ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਹਸਪਤਾਲ ਵਿਚ ਸਾਫ਼-ਸਫ਼ਾਈ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਦਿਤੀਆਂ ਕਿ ਸਮੁੱਚੇ ਹਸਪਤਾਲ ਨੂੰ ਪੂਰੀ ਤਰ੍ਹਾਂ ਸਾਫ਼-ਸੁਥਰਾ ਰਖਿਆ ਜਾਵੇ ਤਾਕਿ ਮਰੀਜ਼ਾਂ ਨੂੰ ਚੰਗਾ ਮਾਹੌਲ ਦਿਤਾ ਜਾ ਸਕੇ। ਉਨ੍ਹਾਂ ਅਧਿਕਾਰੀਆਂ ਸਮੇਤ ਸਮੁੱਚੇ ਸਟਾਫ਼ ਨੂੰ ਕਿਹਾ ਕਿ ਉਹ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਉਣ ਵਾਲੇ ਸਾਕ-ਸਬੰਧੀਆਂ ਨਾਲ ਹਮਦਰਦੀ ਅਤੇ ਪਿਆਰ ਭਰਿਆ ਵਿਹਾਰ ਕਰਨ। ਉਨ੍ਹਾਂ ਕਿਹਾ ਕਿ ਡਾਕਟਰ ਅਤੇ ਮਰੀਜ਼ ਦਾ ਰਿਸ਼ਤਾ ਬਹੁਤ ਅਹਿਮੀਅਤ ਰੱਖਦਾ ਹੈ। ਜੇ ਦੋਹਾਂ ਵਿਚਾਲੇ ਸਾਂਝ ਹੈ ਤਾਂ ਸਹੀ ਅਤੇ ਮਿਆਰੀ ਇਲਾਜ ਵਿਚ ਮਦਦ ਮਿਲਦੀ ਹੈ। ਉਨ੍ਹਾਂ ਸਮੁੱਚੇ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਦੀ ਵੀ ਹਦਾਇਤ ਦਿਤੀ।

               ਸਿਹਤ ਸੰਸਥਾਵਾਂ ਦੇ ਮੁਖੀਆਂ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ ਨੇ ਹਦਾਇਤ ਕੀਤੀ ਕਿ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਾਈਆਂ ਜਾਣ ਤੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ। ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਲਿਆਉਣ ਲਈ ਕਹਿਣ ਦੀ ਬਜਾਏ ਹਸਪਤਾਲ ਵਿਚ ਹੀ ਉਪਲਭਧ ਦਵਾਈਆਂ ਦਿਤੀਆਂ ਜਾਣ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਹੂਲਤਾਂ ਦੇਣ ਵਿਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ-ਅਪਣੇ ਏਰੀਏ ਦੀਆਂ ਉੱਚ ਜੋਖਮ ਵਾਲੀਆਂ ਗਰਭਵਤੀ ਔਰਤਾਂ ਦੀ ਸਿਹਤ ’ਤੇ ਖ਼ੁਦ ਨਜ਼ਰ ਰੱਖਣ ਅਤੇ ਲੋੜ ਪੈਣ ’ਤੇ ਉਨ੍ਹਾਂ ਕੋਲ ਪਹੁੰਚ ਕਰ ਕੇ ਜਾਣਕਾਰੀ ਲੈਣ ਤਾਕਿ ਅਜਿਹੀਆਂ ਔਰਤਾਂ ਦੀ ਸਮੇਂ ਸਿਰ ਜਾਂਚ ਯਕੀਨੀ ਬਣਾਈ ਜਾ ਸਕੇ।

            ਡਾ. ਆਦਰਸ਼ਪਾਲ ਨੇ ਸੂਬਾਈ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਦਿਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੋਕਾਂ ਨੂੰ ਹਰ ਹਾਲਤ ਵਿਚ ਮਿਲਣਾ ਚਾਹੀਦਾ ਹੈ ਅਤੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਕੀਤੀ ਜਾਵੇ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਗੀਤਾ ਜੈਨ, ਡਾ. ਪੋਮੀ ਚਤਰਥ ਸਮੇਤ ਹੋਰ ਅਧਿਕਾਰੀ ਮੌਜੂਦ ਸਨ।



ਫ਼ੋਟੋ : ਮਰੀਜ਼ ਨੂੰ ਵੇਖਦੇ ਹੋਏ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ।

Share:

ਅਲ ਵਾਹਿਦ ਟੂਰ ਐਂਡ ਟਰੈ​​ਵਲਸ ਫਰਮ ਦਾ ਲਾਇਸੰਸ ਰੱਦ

 



ਐਸ.ਏ.ਐਸ ਨਗਰ 4 ਅਪ੍ਰੈਲ

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਸੈਕਸ਼ਨ 6(1)(ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ ਵੱਲੋ ਵਾਰਡ ਨੰ 07,ਚੰਡੀਗੜ੍ਹ ਰੋਡ, ਬੱਸ ਸਟੈਂਡ, ਕੁਰਾਲੀ, ਤਹਿਸੀਲ-ਖਰੜ੍ਹ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੈਂਸ ਤੁਰੰਤ ਪ੍ਰਭਾਵ ਰੱਦ ਕਰ ਦਿੱਤਾ ਗਿਆ ਹੈ ।       

 ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅਲ ਵਾਹਿਦ ਟੂਰ ਐਂਡ ਟਰੈਵਲਸ ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 02 ਜੁਲਾਈ 2022 ਤੱਕ ਸੀ । ਉਨ੍ਹਾਂ ਦੱਸਿਆ ਕਿ ਦਫਤਰ ਵੱਲੋ ਲਾਇਸੰਸੀ ਦੇ ਦਫਤਰੀ ਪਤੇ ਤੇ ਪੱਤਰ ਭੇਜਦੇ ਹੋਏ ਨਿਰਧਾਰਤ ਪ੍ਰਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ ਸੀ ।

    ਇਸ ਸਬੰਧੀ ਕਾਫੀ ਸਮਾਂ ਬੀਤ ਜਾਣ ਉਪਰੰਤ ਲਾਇਸੰਸੀ ਵੱਲੋ ਉਕਤ ਰਿਪੋਰਟਾ ਨਾ ਭੇਜਣ ਦੀ ਸੂਰਤ ਵਿੱਚ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ-2012 ਅਧੀਨ ਨੋਟਿਸ ਜਾਰੀ ਕੀਤਾ ਗਿਆ ।

     ਇਸ ਸਬੰਧੀ ਫਰਮ ਦੇ ਤਿੰਨਾਂ ਪਾਰਟਨਰਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਤਿੰਨ੍ਹਾਂ ਧਿਰਾਂ ਵਿੱਚ ਕੁੱਝ ਆਪਸੀ ਮੱਤਭੇਦ ਹੋਣ ਕਾਰਨ ਉਨ੍ਹਾਂ ਨੇ ਕੰਮ ਨਹੀ ਕੀਤਾ ਹੈ ਅਤੇ ਨਾ ਹੀ ਭਵਿੱਖ ਵਿੱਚ ਇਹ ਕੰਮ ਕਰਨ ਦੇ ਇਛੱਕ ਹਨ।

     ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਅਧੀਨ ਲਾਇਸੰਸੀ ਵੱਲੋਂ ਤਿੰਨ ਮਹੀਨਿਆ ਤੱਕ ਲਗਾਤਾਰ ਸਮੇਂ ਲਈ ਟ੍ਰੈਵਲ ਏਜੰਟ ਦਾ ਕੰਮ ਕਰਨ ਵਿੱਚ ਅਸਫਲ ਰਹਿਣ ਕਾਰਨ ਉਕਤ ਲਾਇਸੰਸ ਨੂੰ ਤੁਰੰਤ ਅਸਰ ਨਾਲ ਰੱਦ ਕੀਤਾ ਗਿਆ ਹੈ।

     ਉਨਾਂ ਕਿਹਾ ਐਕਟ,ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸਦੇ ਖੁੱਦ ਜਾਂ ਇਸਦੀ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸ, ਫਰਮ ਦੇ ਪਾਰਟਨਰ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਦੇ ਜਿੰਮੇਵਾਰ ਹੋਣਗੇ ।

Share:

Sunday, April 3, 2022

ਹਲਕਾ ਵਿਧਾਇਕ ਵੱਲੋਂ ਬਲੌਂਗੀ ਵਿਖੇ ਟਿਊਬਵੈੱਲ ਲਗਾਉਣ ਦੇ ਕੰਮ ਦੀ ਕਰਵਾਈ ਗਈ ਸ਼ੁਰੂਆਤ

*30 ਲੱਖ ਦੀ ਲਾਗਤ ਨਾਲ ਬਣੇਗਾ  ਟਿਊਬਵੈੱਲ*

*ਨੀਂਹ ਪੱਥਰ ਰੱਖ ਕੇ ਦਿਖਾਵਾ ਨਹੀਂ,ਕੰਮ ਕਰਕੇ ਦਿਖਾਵਾਂਗੇ  :-  ਕੁਲਵੰਤ ਸਿੰਘ*  

ਐਸ.ਏ.ਐਸ ਨਗਰ  3 ਅਪ੍ਰੈਲ  

ਪੰਜਾਬ 'ਚ ਆਪ ਦੀ ਸਰਕਾਰ ਨੇ ਸੱਤਾ 'ਚ ਆਉਂਦਿਆਂ ਹੀ ਵਿਕਾਸ ਕਾਰਜਾਂ ਦਾ ਕੰਮ ਆਰੰਭ ਦਿੱਤਾ ਹੈ । ਇਸੇ ਲੜੀ ਤਹਿਤ ਹਲਕਾ ਵਿਧਾਇਕ ਸ੍ਰੀ     ਕੁਲਵੰਤ ਸਿੰਘ ਵੱਲੋਂ ਬਲੌਂਗੀ ਵਿਖੇ ਪਾਣੀ ਦੇ ਟਿਊਬਵੈੱਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ । ਉਨ੍ਹਾਂ ਕਿਹਾ 30 ਲੱਖ ਦੀ ਲਾਗਤ ਨਾਲ  ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦਾ ਨਿਰਮਾਣ ਕਰ ਕੇ ਸਥਾਨਕ  ਲੋਕਾਂ ਦੀ  ਵੱਡੀ  ਸਮੱਸਿਆ ਨੂੰ  ਹੱਲ ਕੀਤਾ ਜਾਵੇਗਾ।



ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਫੋਨ ਤੇ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਬਲੌਂਗੀ ਵਿਖੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦਿਆਂ ਚਾਰ ਪੰਜ ਦਿਨਾਂ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ  ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਸਾਰੇ  ਵਾਅਦੇ ਪੂਰੇ ਕੀਤੇ ਜਾਣਗੇ ।  



ਉਨ੍ਹਾਂ ਕਿਹਾ ਕਿ ਆਪ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੀਂਹ ਪੱਥਰ ਰੱਖ ਕੇ  ਕਿਸੇ ਤਰ੍ਹਾਂ ਦਾ ਦਿਖਾਵਾ ਜਾਂ ਸ਼ੋਸ਼ੇਬਾਜ਼ੀ ਨਹੀਂ ਕਰੇਗੀ ਸਗੋਂ ਕੰਮ ਕਰਕੇ ਦਿਖਾਵੇਗੀ । ਉਨ੍ਹਾਂ ਕਿਹਾ ਸਰਕਾਰ ਵੱਲੋਂ ਦਿਖਾਵੇ ਵਾਸਤੇ  ਕਿਸੇ ਤਰ੍ਹਾਂ ਦਾ ਵਾਧੂ ਖਰਚ ਨਹੀਂ ਕੀਤਾ ਜਾਵੇਗਾ ।ਉਨ੍ਹਾਂ ਦੱਸਿਆ ਲੋਕਾਂ ਦਾ ਪੈਸਾ ਲੋਕਾਂ ਦੇ ਵਿਕਾਸ ਵਾਸਤੇ ਹੀ ਖਰਚਿਆ ਜਾਵੇਗਾ ।

ਸ੍ਰੀ ਕੁਲਵੰਤ ਨੇ ਕਿਹਾ ਕਿ  ਆਪ ਸਰਕਾਰ ਬਾਕੀ ਸੂਬੇ  ਜਿਵੇਂ  ਚੰਡੀਗੜ੍ਹ,ਹਰਿਆਣਾ  ਗੁਜਰਾਤ, ਹਿਮਾਚਲ ਆਦਿ ਵਿੱਚ ਵੀ  ਵੱਡੀ   ਜਿੱਤ ਪ੍ਰਾਪਤ ਕਰਕੇ ਲੋਕਾਂ ਦੀ ਸੇਵਾ ਕਰੇਗੀ । ਇਸ ਮੌਕੇ  ਪਿੰਡ ਦੇ ਸਰਪੰਚ,ਮੈਂਬਰ  ਅਤੇ ਪਿੰਡ ਵਾਸੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Share:

Flicker Images

Powered by Blogger.

Slider

Contact Form

Name

Email *

Message *

Search This Blog

Blog Archive

Subscribe

Sports

Business

Life & style

Games

Comments

Fashion

Technology

Author

Games

Lorem ipsum dolor sit amet, consectetur adipiscing elit. Vivamus leo ante, consectetur sit amet vulputate vel, dapibus sit amet lectus. Etiam varius dui eget lorem elementum eget mattis sapien interdum. In hac habitasse platea dictumst.

Popular Post

Blog Archive

Recent Posts

Tube

Unordered List

Sample Text

Pages

Theme Support